ਲੁਧਿਆਣਾ ਪੁਲਿਸ ਨੇ ਸੁਲਝਾਈ ਮਹਿਲਾ ਕਤਲ ਦੀ ਗੁੱਥੀ; 50 ਲੱਖ ਰਕਮ ਦੇ ਕੇ ਕਰਵਾਇਆ ਸੀ ਕਤਲ

0
8

ਲੁਧਿਆਣਾ ਪੁਲਿਸ ਨੇ ਕਿਲਾ ਰਾਏਪੁਰ ਵਿਖੇ 72 ਸਾਲਾ ਐਨਆਰਆਈ ਮਹਿਲਾ ਦੇ ਕਤਲ ਦੇ ਮਾਮਲੇ ਵਿਚ ਵੱਡੇ ਖੁਲਾਸੇ ਕੀਤੇ ਨੇ। ਪੁਲਿਸ ਦੇ ਖੁਲਾਸੇ ਮੁਤਾਬਕ ਇਹ ਕਤਲ ਵਿਦੇਸ਼ ਰਹਿੰਦੇ ਨੌਜਵਾਨ ਨੇ ਕਰਵਾਇਆ ਐ। ਦੋਵਾਂ ਦੇ ਆਪਸ ਵਿਚ ਸਬੰਧ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਣਬਣ ਹੋ ਗਈ। ਜਿਸ ਦੇ ਚਲਦੇ ਵਿਦੇਸ਼ ਰਹਿੰਦੇ ਨੌਜਵਾਨ ਨੇ ਕਾਤਲ ਦੀ ਸਾਜ਼ਸ਼ ਰਚੀ ਸੀ। ਮੁਲਜਮ ਨੇ  ਕਾਤਲ ਨੂੰ 50 ਲੱਖ ਰੁਪਏ ਦੇਣ ਅਤੇ ਵਿਦੇਸ਼ ਬੁਲਾਉਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ।  ਪੁਲਿਸ ਨੇ ਇਸ ਮਾਮਲੇ ਵਿਚ ਇਕ ਜਣੇ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਦੂਜਾ ਵਿਦੇਸ਼ ਵਿਚ ਹੋਣ ਕਾਰਨ ਅਜੇ ਗ੍ਰਿਫਤ ਚੋਂ ਬਾਹਰ ਐ।
ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਕੋਲ ਕਿਲਾ ਰਾਏਪੁਰ ਵਿੱਚ ਇੱਕ 72 ਸਾਲਾ ਮਹਿਲਾ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ। ਪੁਲਿਸ ਨੇ ਕਤਲ ਦਾ ਮੁਕਦਮਾ ਦਰਜ ਕਰ ਕੇ ਰਿਪੋਰਟ ਦਰਜ ਕਰਵਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਵਿਦੇਸ਼ ਰਹਿੰਦੇ ਨੌਜਵਾਨ ਦੇ  72 ਸਾਲਾ ਤਲਾਕਸ਼ੁਦਾ ਮਹਿਲਾ ਨਾਲ ਸਬੰਧ ਸਨ ਅਤੇ ਐਨਆਰਆਈ ਮਹਿਲਾ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।
ਐਨਆਰਆਈ ਮਹਿਲਾ ਵੱਲੋਂ ਇਹਨਾਂ ਦੇ ਖਾਤੇ ਵਿੱਚ ਕੁਝ ਪੈਸੇ ਵੀ ਪਾਏ ਗਏ ਸਨ। ਪਰ ਕੁਝ ਸਮੇਂ ਬਾਅਦ ਇਹਨਾਂ ਦੀ ਅਣਬਣ ਹੋ ਗਈ ਅਤੇ ਜਿਸ ਦੇ ਮਕਾਨ ਵਿੱਚ ਮਹਿਲਾ ਰਹਿੰਦੀ ਸੀ ਉਸ ਨੂੰ ਹੀ ਉਸਦੇ ਵਿਦੇਸ਼ ਵਿੱਚ ਰਹਿੰਦੇ ਸਾਥੀ ਨੇ ਮਹਿਲਾ ਦੇ ਕਤਲ ਕਰਨ ਦੀ ਗੱਲ ਕਹੀ ਅਤੇ ਵਿਦੇਸ਼ ਬਲਾਉਣ ਅਤੇ 50 ਲੱਖ ਰੁਪਏ ਦਾ ਲਾਲਚ ਦਿੱਤਾ ਜਿਸ ਤੋਂ ਬਾਅਦ ਆਰੋਪੀ ਵੱਲੋਂ ਮਹਿਲਾ ਦਾ ਕਤਲ ਕਰਕੇ ਉਸਨੂੰ ਘਰ ਵਿੱਚ ਹੀ ਕੋਲਿਆਂ ਦੀ ਮਦਦ ਨਾਲ ਸਾੜ ਦਿੱਤਾ ਗਿਆ। ਅਤੇ ਸਬੂਤ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਮਿਹਨਤ ਨਾਲ ਇਸ ਮਾਮਲੇ ਨੂੰ ਹੱਲ ਕੀਤਾ ਅਤੇ ਰਿਪੋਰਟ ਦਰਜ ਕਰਵਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਪੁੱਛਗਿੱਛ ਦੌਰਾਨ ਕਤਲ ਦੀ ਵਾਰਦਾਤ ਨੂੰ ਮੰਨਿਆ ਅਤੇ ਹੱਡੀਆਂ ਵੀ ਰਿਕਵਰ ਕਰਵਾਈਆਂ। ਉਹਨਾਂ ਨੇ ਕਿਹਾ ਕਿ ਇਸ ਆਰੋਪੀ ਦਾ ਦੂਸਰਾ ਸਾਥੀ ਜੋ ਕਿ ਵਿਦੇਸ਼ ਵਿੱਚ ਹੈ ਅਜੇ ਫਰਾਰ ਚੱਲ ਰਿਹਾ ਹੈ।

LEAVE A REPLY

Please enter your comment!
Please enter your name here