ਪੰਜਾਬ ਫਗਵਾੜਾ ਪੁਲਿਸ ਵੱਲੋਂ 5 ਹਮਲਾਵਰ ਗ੍ਰਿਫਤਾਰ; ਹਸਪਤਾਲ ਅੰਦਰ ਦਾਖਲ ਹੋ ਕੀਤਾ ਸੀ ਹਮਲਾ By admin - September 18, 2025 0 10 Facebook Twitter Pinterest WhatsApp ਫਗਵਾੜਾ ਪੁਲਿਸ ਨੇ ਫਗਵਾੜਾ ਦੇ ਸਿਵਲ ਹਸਪਤਾਲ ਅੰਦਰ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰਨ ਮਾਮਲੇ ਵਿਚ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਪਿੰਡ ਬਲਾਲੋ ਵਾਸੀ ਇਕ ਵਿਅਕਤੀ ਨਾਲ ਪਿੰਡ ਦੇ ਹੀ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ ਸੀ। ਪੀੜਤ ਨੂੰ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਮੁਲਜਮਾਂ ਨੇ ਮੁੜ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਪੁਲਿਸ ਨੇ ਹਮਲਾ ਕਰਨ ਵਾਲੇ 5 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਐੱਸ ਪੀ ਫਗਵਾੜਾ ਗੁਰਮੀਤ ਕੌਰ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਫਗਵਾੜਾ ਦੇ ਨਜ਼ਦੀਕੀ ਪਿੰਡ ਬਲਾਲੋ ’ਚ ਕੁਝ ਨੌਜਵਾਨਾਂ ਵਲੋਂ ਪਿੰਡ ਦੇ ਹੀ ਇਕ ਵਿਅਕਤੀ ਉਪਰ ਹਮਲਾ ਕਰ ਜ਼ਖਮੀ ਕੀਤਾ ਗਿਆ। ਪੀੜਤ ਨੂੰ ਪਰਿਵਾਰਿਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਫਗਵਾੜਾ ਦਾਖਿਲ ਕਰਵਾਇਆ ਗਿਆ, ਜਿੱਥੇ ਉਕਤ ਨੌਜਵਾਨ ਮੁੜ ਪਹੁੰਚ ਗਏ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਸੀ 5 ਨੌਜਵਾਨਾਂ ਨੂੰ ਕਾਬੁ ਕੀਤਾ ਗਿਆ ਜਿਨ੍ਹਾਂ ਕੋਲੋ ਵਰਦਾਤ ਸਮੇਂ ਵਰਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ। ਐੱਸ ਪੀ ਦੇ ਦੱਸਣ ਮੁਤਾਬਿਕ ਕਾਬੁ ਕੀਤੇ ਨੌਜਵਾਨਾਂ ਦੀ ਪਛਾਣ ਜਤਿੰਦਰ ਕੁਮਾਰ ਸੋਨੂ ਵਾਸੀ ਪਿੰਡ ਬਲਾਲੋ,ਅਜੇ ਕੁਮਾਰ ਵਾਸੀ ਪਿੰਡ ਬਲਾਲੋ,ਰਵੀ ਵਾਲੀਆ ਵਾਸੀ ਮੁਹੱਲਾ ਸੰਤੋਖ ਪੁਰਾ ਫਗਵਾੜਾ, ਗਗਨ ਕੁਮਾਰ ਉਰਫ ਗੱਗੂ ਵਾਸੀ ਪਿੰਡ ਢੱਕ ਪੰਡੋਰੀ ਅਤੇ ਅਰਮਾਨਪ੍ਰੀਤ ਉਰਫ ਅਰਮਾਨ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫਗਵਾੜਾ ਵਜੋਂ ਹੋਈ। ਐੱਸਪੀ ਫਗਵਾੜਾ ਨੇ ਦਸਿਆ ਕਿ ਜਤਿੰਦਰ ਕੁਮਾਰ ਸੋਨੂ ਖਿਲਾਫ ਪਹਿਲਾਂ ਵੀ 13 ਅਪਰਾਧਿਕ ਮਾਮਲੇ ਵੱਖ ਵੱਖ ਥਾਣਿਆ ਚ ਦਰਜ ਹਨ। ਪੁਲਿਸ ਵਲੋਂ ਮੁਲਜਮਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।