ਪੰਜਾਬ ਫਿਰੋਜ਼ਪੁਰ ਪੁਲਿਸ ਨੇ ਸ਼ਹਿਰ ਅੰਦਰ ਕੱਢਿਆ ਫਲੈਗ ਮਾਰਚ; ਪ੍ਰਵਾਸੀਆਂ ਖਿਲਾਫ਼ ਅਨਾਊਂਸਮੈਂਟ ਤੋਂ ਬਾਦ ਵਧਾਈ ਚੌਕਸੀ By admin - September 18, 2025 0 10 Facebook Twitter Pinterest WhatsApp ਫਿਰੋਜ਼ਪੁਰ ਦੇ ਕਸਬਾ ਮੁੱਦਕੀ ’ਚ ਪਰਵਾਸੀਆਂ ਨੂੰ ਸ਼ਹਿਰ ’ਚੋਂ ਕੱਢਣ ਦੀ ਅਨਾਊਂਸਮੈਟ ਕਰਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਪਰਵਾਸੀਆਂ ਖਿਲਾਫ ਸਟੇਡੀਅਮ ਵਿਚ ਇਕੱਠ ਕਰਨ ਦੀ ਗੱਲ ਕਹੀ ਜਾ ਰਹੀ ਐ। ਇਸ ਵੀਡੀਓ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਦਿਹਾਤੀ ਕਰਨ ਸ਼ਰਮਾ ਦੀ ਅਗਵਾਈ ’ਚ ਤਿੰਨ ਥਾਣਿਆ ਦੀ ਪੁਲਿਸ ਵੱਲੋਂ ਕਸਬੇ ਅੰਦਰ ਇੱਕ ਮਾਰਚ ਕੱਢਿਆ ਗਿਆ। ਇਸ ਮੌਕੇ ਡੀਐਸਪੀ ਕਰਨ ਸ਼ਰਮਾ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਹਰ ਹਾਲ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਚ ਲੈਣ ਦੀ ਇਜਾਜਤ ਨਹੀਂ ਦੇਣਗੇ। ਪਰਵਾਸੀਆਂ ਸਬੰਧੀ ਉਨ੍ਹਾਂ ਕਿਹਾ ਕਿ ਕਸਬਾ ਮੁਦਕੀ ਅੰਦਰ ਰਹਿੰਦੇ ਪਰਵਾਸੀਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਗਲਤ ਅਨਸਰਾਂ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।