ਪੰਜਾਬ ਆਪ ਆਗੂ ਨੀਲ ਗਰਗ ਦਾ ਪੰਜਾਬ ਭਾਜਪਾ ’ਤੇ ਹਮਲਾ; ਪੰਜਾਬ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਲਾਏ ਇਲਜ਼ਾਮ By admin - September 17, 2025 0 10 Facebook Twitter Pinterest WhatsApp ਆਪ ਆਗੂ ਨੀਲ ਗਰਗ ਨੇ ਪੰਜਾਬ ਭਾਜਪਾ ਦੇ ਆਗੂਆਂ ’ਤੇ ਪੰਜਾਬੀਆਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਾਏ ਨੇ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਐ ਜਦਕਿ ਪੰਜਾਬ ਭਾਜਪਾ ਆਗੂ ਇਸ ਨੂੰ ਘਟਾ ਕੇ ਦੱਸ ਰਹੇ ਨੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੇ ਪੰਜਾਬੀਆਂ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਆਪਣੇ ਬੇਤੁਕੇ ਬਿਆਨਾਂ ਨਾਲ ਪੰਜਾਬ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਪੰਜਾਬ ਸਰਕਾਰ ਖਿਲਾਫ ਬੋਲਣ ਦੀ ਥਾਂ ਕੇਂਦਰ ਸਰਕਾਰ ਤੋਂ ਪੰਜਾਬ ਦੇ ਬਕਾਇਆ ਫੰਡਾਂ ਵਿਚੋਂ 60 ਹਜ਼ਾਰ ਕਰੋੜ ਜਾਰੀ ਕਰਵਾਉਣ ਵਿਚ ਮਦਦ ਕਰਨੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਕੇਂਦਰ ਸਰਕਾਰ ਵੱਲੋਂ SDRF ਤੋਂ 240 ਕਰੋੜ ਰੁਪਏ ਜਾਰੀ ਕਰਨ ਬਾਰੇ ਟਵੀਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਆਗੂਆਂ ਨੇ ਐਸਡੀਆਰਐਫ ਦੇ ਪੈਸੇ ਨੂੰ ਲੈ ਕੇ ਕੋਰਾ ਝੂਠ ਬੋਲਿਆ ਸੀ ਅਤੇ ਹੁਣ ਫਿਰ ਉਹੋ ਕੁੱਝ ਕਹੇ ਨੇ। ਉਨ੍ਹਾਂ ਕਿਹਾ ਕਿ ਕਾਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਨੇ SDRF ਵਿੱਚ ਪੰਜਾਬ ਦੇ 12,000 ਕਰੋੜ ਰੁਪਏ ਹੋਣ ਬਾਰੇ ਝੂਠ ਬੋਲਿਆ। ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿੱਚ, ਪੰਜਾਬ ਨੂੰ ਐਸਡੀਆਰਐਫ ਅਧੀਨ ਸਿਰਫ਼ 5,012 ਕਰੋੜ ਰੁਪਏ ਪ੍ਰਾਪਤ ਹੋਏ ਹਨ, ਜਿਸ ਵਿੱਚੋਂ 3,820 ਕਰੋੜ ਰੁਪਏ ਖਰਚ ਕੀਤੇ ਗਏ ਹਨ। ਨੀਲ ਗਰਗ ਨੇ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਪੂਰੀ ਤਰ੍ਹਾਂ ਚੁੱਪ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਵੀ ਪੰਜਾਬ ਭਾਜਪਾ ਦੇ ਆਗੂ ਚੁੱਪ ਰਹੇ ਅਤੇ ਪ੍ਰਧਾਨ ਮੰਤਰੀ ਸਿਰਫ 1600 ਕਰੋੜ ਦੇ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਪੰਜਾਬ ਦੇ ਬਕਾਇਆ ਫੰਡਾਂ ਵਿੱਚੋਂ 60,000 ਕਰੋੜ ਰੁਪਏ ਕੇਂਦਰ ਤੋਂ ਲਿਆਉਣ ਲਈ ਜ਼ੋਰ ਅਜਮਾਇਸ਼ ਕਰਨੀ ਚਾਹੀਦੀ ਐ