ਸੰਗਰੂਰ ਪੁਲਿਸ ਨੇ ਹਿਰਾਸਤ ’ਚ ਲਏ ਨਿਹੰਗ ਸਿੰਘ; ਪਾਰਕ ’ਚ ਬੈਠੇ ਲੋਕਾਂ ਨਾਲ ਕੀਤੀ ਸੀ ਹੱਥੋਪਾਈ; ਪੁਲਿਸ ਨੇ ਮੈਡੀਕਲ ਕਰਵਾ ਕੇ ਭੇਜਿਆ ਜੇਲ੍ਹ

0
6

 

ਸੰਗਰੂਰ ਪੁਲਿਸ ਨੇ ਪਾਰਕਾਂ ਤੇ ਜਨਤਕ ਥਾਵਾਂ ਤੇ ਬੈਠੇ ਲੜਕੇ-ਲੜਕੀਆਂ ਨਾਲ ਹੱਥੋਂਪਾਈ ਕਰਨ ਵਾਲੇ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਐ। ਜਾਣਕਾਰੀ ਅਨੁਸਾਰ ਪੰਜ ਨਿਹੰਗ ਸਿੰਘਾਂ ਨੇ ਜਨਤਕ ਥਾਵਾਂ ਤੇ ਬੈਠੇ ਲੜਕੇ-ਲੜਕੀਆਂ ਨਾਲ ਕੁੱਟਮਾਰ ਕੀਤੀ ਗਈ ਸੀ। ਮਾਮਲਾ ਵਿਚ ਧਿਆਨ ਵਿਚ ਆਉਣ ਤੋਂ ਬਾਅਦ ਹਰਕਤ ਵਿਚ ਆਈ ਸਥਾਨਕ ਪੁਲਿਸ ਨੇ ਪੰਜ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਦਾ ਮੈਡੀਕਲ ਕਰਵਾ ਕੇ ਜੇਲ੍ਹ ਭੇਜ ਦਿੱਤਾ ਗਿਆ ਐ।
 ਇਸ ਸਬੰਧੀ ਜਾਣਕਾਰੀ ਦਿੰਦਿਆ ਡੀਐਸਪੀ ਸਰਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿਚ ਲੈਣ ਦਾ ਕੋਈ ਅਧਿਕਾਰ ਨਹੀਂ ਐ, ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਐ। ਉਨ੍ਹਾਂ ਕਿਹਾ ਕਿ ਪੰਜ ਨਿਹੰਗ ਸਿੰਘਾਂ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਕਰਵਾ ਕੇ ਜੇਲ੍ਹ ਭੇਜਿਆ ਗਿਆ ਐ। ਪੁਲਿਸ ਨੇ ਨਿਹੰਗਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਐ।

LEAVE A REPLY

Please enter your comment!
Please enter your name here