ਪੰਜਾਬ ਸੁਲਤਾਨਪੁਰ ’ਚ ਰੇਹੜੀਆਂ ਹਟਾਉਣ ਨੂੰ ਲੈ ਕੇ ਹੰਗਾਮਾ; ਪ੍ਰਵਾਸੀਆਂ ਦੀਆਂ ਰੇਹੜੀਆਂ ਹਟਾਉਣ ਲੱਗੇ ਪੰਜਾਬੀ ਨੌਜਵਾਨ; ਪੰਜਾਬੀਆਂ ਦੀਆਂ ਰੇਹੜੀਆਂ ਨਾ ਲੱਗਣ ਦੇਣ ਦੇ ਇਲਜ਼ਾਮ By admin - September 17, 2025 0 8 Facebook Twitter Pinterest WhatsApp ਸੁਲਤਾਨਪੁਰ ਲੋਧੀ ਵਿਖੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਤਲਵੰਡੀ ਚੋਧਰੀਆਂ ਰੋਡ ਤੇ ਰੇਹੜੀਆਂ ਲਾ ਕੇ ਬੈਠੇ ਪਰਵਾਸੀਆਂ ਨੂੰ ਪੰਜਾਬੀ ਨੌਜਵਾਨਾਂ ਨੇ ਇੱਥੋਂ ਹਟਾਉਣਾ ਸ਼ੁਰੂ ਕਰ ਦਿੱਤਾ। ਪੰਜਾਬੀ ਨੌਜਵਾਨਾਂ ਦਾ ਇਲਜਾਮ ਸੀ ਕਿ ਪਰਵਾਸੀਆਂ ਵੱਲੋਂ ਸਥਾਨਕ ਵਾਸੀਆਂ ਨੂੰ ਇੱਥੇ ਕਾਰੋਬਾਰ ਕਰਨ ਤੋਂ ਰੋਕਿਆ ਜਾਂਦਾ ਐ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਜਬੂਰਨ ਇਨ੍ਹਾਂ ਨੂੰ ਇੱਥੋਂ ਖਦੇੜਣ ਦਾ ਮੰਨ ਬਣਾਇਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ। ਪੰਜਾਬੀ ਨੌਜਵਾਨਾਂ ਦਾ ਕਹਿਣਾ ਸੀ ਕਿ ਜਦੋਂ ਪਰਵਾਸੀ ਧੱਕਾ ਕਰਦੇ ਨੇ ਤਾਂ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਹਿੰਦਾ ਐ ਅਤੇ ਅੱਜ ਜਦੋਂ ਉਹ ਪਰਵਾਸੀਆਂ ਖਿਲਾਫ ਇਕਜੁਟ ਹੋ ਗਏ ਨੇ ਤਾਂ ਪ੍ਰਸ਼ਾਸਨ ਵਿਚ ਪੈ ਰਿਹਾ ਐ। ਨੌਜਵਾਨਾਂ ਦਾ ਕਹਿਣਾ ਸੀ ਕਿ ਇਹ ਬਿਹਾਰ ਯੂਪੀ ਤੋਂ ਆਏ ਹੋਏ ਲੋਕ ਸਾਡੇ ਪੰਜਾਬੀਆਂ ਨੂੰ ਸੁਲਤਾਨਪੁਰ ਲੋਧੀ ਵਿਖੇ ਕੰਮ ਨਹੀਂ ਕਰਨ ਦਿੰਦੇ। ਉਹਨਾਂ ਕਿਹਾ ਕਿ ਸਾਡਾ ਇੱਕ ਪੰਜਾਬੀ ਨੌਜਵਾਨ ਵੀ ਇੱਥੇ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ ਅਤੇ ਉਹ ਰੇੜੀ ਲਗਾਉਣੀ ਚਾਹੁੰਦਾ ਸੀ ਪਰ ਇਹਨਾਂ ਨੂੰ ਬਿਹਾਰ ਅਤੇ ਯੂਪੀ ਦੇ ਲੋਕਾਂ ਨੇ ਉਸ ਨੂੰ ਰੇੜੀ ਨਹੀਂ ਲਗਾਉਣ ਦਿੱਤੀ ਇਸ ਕਰਕੇ ਅਸੀਂ ਅੱਜ ਮਨ ਬਣਾ ਲਿਆ ਕਿ ਅਸੀਂ ਬਿਹਾਰ ਅਤੇ ਯੂਪੀ ਦੇ ਲੋਕਾਂ ਦੀਆਂ ਇੱਥੇ ਰੇੜੀਆਂ ਨਹੀਂ ਰਹਿਣ ਦਵਾਂਗੇ। ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕ ਸਾਡੇ ਪੰਜਾਬੀਆਂ ਦੇ ਨਾਲ ਬਹੁਤ ਧੱਕਾ ਕਰਦੇ ਹਨ ਅਤੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਉਸ ਤੋਂ ਬਾਅਦ ਲੁਧਿਆਣੇ ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਬਿਹਾਰ ਤੋਂ ਆਏ ਹੋਏ ਮਜ਼ਦੂਰਾਂ ਨੇ ਛੋਟੇ ਜਿਹੇ ਬੱਚੇ ਦਾ ਰੇਪ ਕੀਤਾ ਇਸ ਦੇ ਗੁੱਸੇ ਵਿੱਚ ਅਸੀਂ ਇਹਨਾਂ ਲੋਕਾਂ ਦੀਆਂ ਇਥੇ ਰੇੜੀਆਂ ਨਹੀਂ ਰਹਿਣ ਦਵਾਂਗੇ ਇਹ ਆਪਣੇ ਰਾਜ ਵਿੱਚ ਵਾਪਸ ਜਾਣ ਅਤੇ ਉਥੇ ਜਾ ਕੇ ਆਪਣਾ ਕਾਰੋਬਾਰ ਕਰਨ।