ਜਗਰਾਓ ’ਚ ਮਹੰਤਾਂ ਹੱਥੇ ਚੜ੍ਹੇ ਨਕਲੀ ਕਿਨਰ; ਸਿਰ ਮੁੰਨ ਕੇ ਕੀਤੀ ਕੁੱਟਮਾਰ, ਵੀਡਓ ਵਾਇਰਲ

0
6

 

ਜਗਰਾਓ ਦੇ ਵਾਰਡ ਨੰਬਰ-12 ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵਧਾਈ ਮੰਗਦੇ ਨਕਲੀ ਮਹੰਤਾਂ ਨੂੰ ਅਸਲੀ ਮਹੰਤਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਅਸਲੀ ਮਹੰਤਾਂ ਨੇ ਉਨ੍ਹਾਂ ਦੀ ਛਿੱਤਰਪਰੇਡ ਕਰਦੇ ਹੋਏ ਉਨ੍ਹਾਂ ਦੇ ਸਿਰ ਵੀ ਮੁੰਡ ਦਿੱਤੇ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰਾਓਂ ਇਲਾਕੇ ਦੇ  ਮਹੰਤਾਂ ਦੇ ਮੁੱਖ ਸੇਵਾਦਾਰ ਰਾਜੂ ਬਾਬਾ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੇ ਮਹੰਤ ਵਧਾਈ ਮੰਗਣ ਦੇ ਨਾਲ ਨਾਲ ਮੰਦਰ ਬਣਾਉਣ ਤੇ ਗਊਸ਼ਾਲਾ ਚਲਾਉਣ ਵਰਗੇ ਕੰਮ ਵੀ ਕਰਦੇ ਹਨ ਪਰ ਅਜਿਹੇ ਨੌਜਵਾਨ ਨਕਲੀ ਮਹੰਤ ਬਣ ਕੇ ਲੋਕਾਂ ਕੋਲੋਂ ਧੱਕੇ ਨਾਲ ਪੈਸੇ ਲੁੱਟਦੇ ਹਨ ਤੇ ਰਾਤ ਨੂੰ ਕਈ ਹੋਰ ਜੁਰਮ ਵੀ ਕਰ ਜਾਂਦੇ ਨੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਲੋਕ ਅਜੇ ਵੀ ਬਾਜ਼ ਨਾ ਆਏ ਤਾਂ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here