ਪੰਜਾਬ ਫਾਜਿਲਕਾ ’ਚ ਸੜਕ ਹਾਦਸੇ ਦੌਰਾਨ 1 ਮੌਤ, 4 ਜ਼ਖਮੀ; ਦੋ ਮੋਟਰ ਸਾਈਕਲਾਂ ਵਿਲਾਲੇ ਹੋਈ ਸਿੱਧੀ ਟੱਕਰ By admin - September 16, 2025 0 5 Facebook Twitter Pinterest WhatsApp ਫਾਜਿਲਕਾ ਦੇ ਬਾਰਡਰ ਰੋਡ ਤੇ ਦੋ ਮੋਟਰ ਸਾਈਕਲਾਂ ਵਿਚਾਲੇ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਜਦਕਿ ਚਾਰ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਦੋਵੇਂ ਮੋਟਰ ਸਾਈਕਲਾਂ ਤੇ ਪੰਜ ਜਣੇ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚਾਰ ਜਣਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜ਼ਖਮੀਆਂ ਵਿਚੋਂ ਤਿੰਨ ਜਣਿਆਂ ਨੂੰ ਸਿਰ ਵਿਚ ਗੰਭੀਰ ਸੱਟਾਂ ਦੇ ਚਲਦਿਆਂ ਏਮਸ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਐ। ਪ੍ਰਤੱਖਦਰਸੀਆ ਮੁਤਾਬਕ ਦੋਵੇਂ ਮੋਟਰ ਸਾਈਕਲ ਕਾਫੀ ਤੇਜ਼ ਰਫਤਾਰ ਵਿਚ ਸਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।