ਪੰਜਾਬ ਆਪ ਆਗੂ ਨੀਲ ਗਰਗ ਦਾ ਜਾਖੜ ਵੱਲ ਨਿਸ਼ਾਨਾ; ਫੰਡਾਂ ਦੇ ਮਾਮਲੇ ਨੂੰ ਲੈ ਕੇ ਝੂਠ ਬੋਲਣ ਦੇ ਇਲਜ਼ਾਮ; 12 ਹਜ਼ਾਰ ਕਰੋੜ ਦਾ ਹਿਸਾਬ ਸਾਂਝਾ ਕਰਨ ਦੀ ਚੁਨੌਤੀ By admin - September 13, 2025 0 10 Facebook Twitter Pinterest WhatsApp ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰਾ ਨੀਲ ਗਰਗ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਝੂਠ ਬੋਲਣ ਦੇ ਇਲਜਾਮ ਲਾਉਂਦਿਆਂ ਸ਼ਬਦੀ ਹਮਲਾ ਕੀਤਾ ਐ। ਉਨ੍ਹਾਂ ਕਿਹਾ ਕਿ ਗੱਲ ਨੂੰ ਗੋਲ ਮੋਲ ਕਰ ਕੇ ਗਲਤ ਰੰਗਤ ਦੇਣਾ ਭਾਜਪਾ ਆਗੂਆਂ ਦੀ ਫਿਤਰਤ ਐ, ਜਿਸ ਦੇ ਚਲਦਿਆਂ 12 ਹਜ਼ਾਰ ਕਰੋੜ ਫੰਡ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਪਿਛਲੀਆਂ ਸਰਕਾਰਾਂ ਸਮੇਂ ਵੱਡੇ ਅਹੁਦਿਆਂ ’ਤੇ ਰਹਿ ਚੁੱਕੇ ਨੇ, ਇਸ ਲਈ ਉਨ੍ਹਾਂ ਨੂੰ ਕੇਂਦਰੀ ਫੰਡ ਦੀ ਸਹੀ ਜਾਣਕਾਰੀ ਜੱਗ ਜਾਹਰ ਕਰਨੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਪੰਜਾਬ ਅੰਦਰ ਹੋਏ ਨੁਕਸਾਨ ਦੀ ਸਾਰੀ ਜਾਣਕਾਰੀ ਐ, ਇਸ ਦੇ ਬਾਵਜੂਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਪੰਜਾਬ ਦਾ ਪੱਖ ਨਹੀਂ ਰੱਖਿਆ ਅਤੇ 1600 ਪੈਕੇਜ ਤੇ ਚੁੱਪ ਰਹੇ ਨੇ। ਉਨ੍ਹਾਂ ਕਿਹਾ ਕਿ ਐਸਡੀਆਰਐਫ ਫੰਡ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਇਸ ਲਈ ਭਾਜਪਾ ਜਵਾਬ ਦੇ ਸਕਦੀ ਹੈ ਕਿ ਪੰਜਾਬ ਨੂੰ ਹੁਣ ਤੱਕ ਕਿੰਨਾ ਪੈਸਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਲੇ ਤੁਸੀਂ ਉੱਚੇ ਅਹੁਦਿਆਂ ਦਾ ਆਨੰਦ ਮਾਣਦੇ ਰਹੇ ਹੋ, ਇਸ ਲਈ ਤੁਹਾਨੂੰ ਕੇਂਦਰੀ ਫੰਡਾਂ ਬਾਰੇ ਪੂਰੀ ਜਾਣਕਾਰੀ ਐ ਪਰ ਤੁਸੀਂ ਸੱਚਾਈ ਦੱਸਣ ਦੀ ਥਾਂ ਗੱਲ ਨੂੰ ਗੋਲ ਮੋਲ ਘੁਮਾ ਕੇ ਗਲਤ ਬਿਆਨੀ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਇਸ ਹੜ੍ਹ ਕਾਰਨ ਪੰਜਾਬ ਨੂੰ ਕਿੰਨਾ ਨੁਕਸਾਨ ਹੋਇਆ ਹੈ ਪਰ ਜਦੋਂ ਪ੍ਰਧਾਨ ਮੰਤਰੀ ਸਿਰਫ਼ 1600 ਕਰੋੜ ਦਾ ਪੈਕੇਜ ਦੇ ਕੇ ਚਲੇ ਗਏ, ਤਾਂ ਤੁਸੀਂ ਕੋਈ ਸਵਾਲ ਨਹੀਂ ਉਠਾਇਆ। ਹੁਣ ਤੁਸੀਂ 12000 ਕਰੋੜ ਦੀ ਗੱਲ ਕਰ ਰਹੇ ਹੋ, ਤੁਹਾਨੂੰ ਪੰਜਾਬ ਨੂੰ ਦੱਸਣਾ ਚਾਹੀਦਾ ਹੈ ਕਿ ਕੇਂਦਰ ਨੇ 2010 ਤੋਂ 2025 ਤੱਕ ਐਸਡੀਆਰਐਫ ਵਿੱਚ ਕਿੰਨਾ ਪੈਸਾ ਆਇਆ ਐ।