ਪੰਜਾਬ ਕਪੂਰਥਲਾ ’ਚ ਟੈਂਕੀ ’ਤੇ ਚੜ੍ਹਿਆ ਵਿਦਿਆਰਥੀ; ਪ੍ਰਾਈਵੇਟ ਸਕੂਲ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਕਦਮ; ਸਿੱਖਿਆ ਵਿਭਾਗ ਦੇ ਭਰੋਸੇ ਬਾਅਦ ਉਤਰਿਆ ਥੱਲੇ By admin - September 13, 2025 0 6 Facebook Twitter Pinterest WhatsApp ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਖੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਇਕ ਨੌਜਵਾਨ ਹਸਪਤਾਲ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਇਹ ਨੌਜਵਾਨ ਇਕ ਪ੍ਰਾਈਵੇਟ ਸਕੂਲ ਵਿਰੁਧ ਸਰਟੀਫਿਕੇਟ ਵਿਵਾਦ ਨੂੰ ਲੈ ਕੇ ਇਨਸਾਫ ਮੰਗ ਰਿਹਾ ਸੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਵਿਦਿਆਰਥੀ ਨੂੰ ਸਕੂਲ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥੀ ਥੱਲੇ ਉਤਰ ਆਇਆ। ਵਿਦਿਆਰਥੀ ਦਾ ਇਲਜਾਮ ਸੀ ਕਿ ਉਕਤ ਸਕੂਲ ਖੁਦ ਨੂੰ ਅੰਤਰ-ਰਾਸ਼ਟਰੀ ਸਕੂਲ ਦੱਸਦਾ ਐ ਅਤੇ ਫੀਸਾਂ ਵੀ ਅੰਤਰ ਰਾਸ਼ਟਰੀ ਪੱਧਰ ਦੀ ਵਸੂਲੀ ਗਈ ਐ ਜਦਕਿ ਸਰਟੀਫਿਕੇਟ ਪਬਲਿਕ ਸਕੂਲ ਦਾ ਦਿੱਤਾ ਗਿਆ ਐ। ਇਸ ਨੂੰ ਲੈ ਕੇ ਉਹ ਡੇਢ ਸਾਲ ਤੋਂ ਸਕੂਲ ਦੇ ਚੱਕਰ ਕਰ ਰਿਹਾ ਐ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਦ ਉਸ ਨੂੰ ਇਹ ਕਦਮ ਚੁੱਕਣਾ ਪਿਆ ਐ। ਉਸਦਾ ਦੋਸ਼ ਹੈ ਕਿ ਇਹ ਪ੍ਰਾਈਵੇਟ ਸਕੂਲ ਮਾਪਿਆਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਮੋਟੀ ਫੀਸ ਵਸੂਲ ਰਿਹਾ ਹੈ ਜੋ ਕਿ ਗਲਤ ਹੈ। ਜਦੋਂ ਪ੍ਰਾਈਵੇਟ ਸਕੂਲ ਮੈਨੇਜਰ ਨੇ ਮੈਨੂੰ ਇੱਕ ਪਬਲਿਕ ਸਕੂਲ ਦੀ ਵਿਧਾਨਕ ਯੋਗਤਾ ਦਾ ਸਰਟੀਫਿਕੇਟ ਦਿੱਤਾ, ਜਦੋਂ ਮੈਂ ਇਸਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਇਸ ਪ੍ਰਾਈਵੇਟ ਸਕੂਲ ਦੀ ਅੰਤਰਰਾਸ਼ਟਰੀ ਮਾਨਤਾ ਨਹੀਂ ਹੈ। ਜਦੋਂ ਪ੍ਰਾਈਵੇਟ ਸਕੂਲ ਮੈਨੇਜਰ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਮੈਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਉਸ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਝੂਠ ਦੇ ਨਾਮ ‘ਤੇ ਮਾਪਿਆਂ ਨਾਲ ਧੋਖਾ ਕਰਨ ਵਾਲੇ ਸਕੂਲ ਵਿਰੁੱਧ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਿਹਾ ਹਾਂ ਅਤੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਸ਼ਿਕਾਇਤਾਂ ਦੇ ਰਿਹਾ ਹਾਂ, ਪਰ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਇਸ ਦੀ ਬਜਾਏ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਧਮਕੀਆਂ ਦੇ ਰਹੀ ਹੈ। ਜਿਸ ਕਾਰਨ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਮੈਨੂੰ ਪਾਣੀ ਦੀ ਟੈਂਕੀ ‘ਤੇ ਚੜ੍ਹਨਾ ਪਿਆ। ਮੌਕੇ ਤੇ ਪਹੁੰਚੇ ਜਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀ ਨੇ ਪੀੜਤ ਨੂੰ ਜਾਂਚ ਤੋਂ ਬਾਦ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਦ ਵਿਦਿਆਰਥੀ ਥੱਲੇ ਉਤਰ ਆਇਆ। ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਵਿਦਿਆਰਥੀ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ। ਵਿਦਿਆਰਥੀ ਦੇ ਮਾਪਿਆਂ ਨੇ ਵੀ ਉਸ ਦੇ ਇਨਸਾਫ ਲਈ ਅਖਤਿਆਰ ਕੀਤੇ ਰਸਤੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਸਭ ਲਈ ਸਕੂਲ ਪ੍ਰਸ਼ਾਸਨ ਜ਼ਿੰਮੇਵਾਰ ਐ ਜੋ ਲੋਕਾਂ ਨੂੰ ਧੋਖੇ ਵਿਚ ਰੱਖ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਨੇ।