ਪੰਜਾਬ ਗੁਰਦੁਆਰਾ ਨਾਨਕੀਆਣਾ ਸਾਹਿਬ ਦੇ ਮੈਨੇਜਰ ਦੀ ਅਪੀਲ; ਡੀਜ਼ਲ ਸੇਵਾ ਨੂੰ ਲੈ ਕੇ ਸਿਆਸਤ ਨਾ ਕਰਨ ਦੀ ਸਲਾਹ; ਕਿਹਾ, ਅਪੀਲ ਤੋਂ ਬਾਅਦ ਹੀ ਜਾਰੀ ਹੋਇਆ ਸੀ ਡੀਜ਼ਲ By admin - September 13, 2025 0 5 Facebook Twitter Pinterest WhatsApp ਸੰਗਰੂਰ ਦੇ ਗੁਰਦੁਆਰਾ ਨਾਨਕੀਆਣਾ ਸਾਹਿਬ ਦੇ ਮੈਨੇਜਰ ਨੇ ਸਿਆਸੀ ਧਿਰਾਂ ਨੂੰ ਮੂਨਕ ਇਲਾਕੇ ਅੰਦਰ ਹੜ੍ਹ ਪੀੜਤਾਂ ਲਈ ਆਏ ਡੀਜ਼ਲ ਦੇ ਮੁੱਦੇ ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਐ। ਇਸ ਸਬੰਧੀ ਆਪਣਾ ਪੱਖ ਰਖਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਕਿਹਾ ਕਿ 10 ਪਿੰਡਾਂ ਦੀ ਮੰਗ ’ਤੇ ਐਸਜੀਪੀਸੀ ਵੱਲੋਂ 3 ਹਜ਼ਾਰ ਲੀਟਰ ਡੀਜ਼ਲ ਦੇਣ ਦੀ ਪ੍ਰਵਾਨਗੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਤੇਲ ਹੜ੍ਹ ਪੀੜਤਾਂ ਦੀ ਮਦਦ ਲਈ ਜਾਰੀ ਹੋਇਆ ਸੀ, ਇਸ ਲਈ ਕਿਸੇ ਨੂੰ ਵੀ ਇਸ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਇਸ ਨੂੰ ਇਕ ਸਿਆਸੀ ਪਾਰਟੀ ਨਾਲ ਜੋੜਿਆ ਜਾ ਰਿਹਾ ਐ ਜੋ ਸਹੀ ਨਹੀਂ ਐ। ਦੱਸਣਯੋਗ ਐ ਕਿ ਐਸਜੀਪੀਸੀ ਦੀ ਡੀਜ਼ਲ ਦੀ ਪ੍ਰਵਾਨਗੀ ਵਾਲੀ ਚਿੱਠੀ ਤੋਂ ਰਾਜਨੀਤਿਕ ਧਿਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ, ਜਿਸ ਦਾ ਜਵਾਬ ਦੇਣ ਲਈ ਅੱਜ ਮੀਡੀਆ ਸਾਹਮਣੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਵੱਲੋਂ ਹੜਾਂ ਪੀੜਤਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ 8 ਲੱਖ ਲੀਟਰ ਡੀਜ਼ਲ ਦਾ ਬਜਟ ਰੱਖਿਆ ਗਿਆ ਹੈ ਜਿਸ ਵਿੱਚੋਂ ਮੂਨਕ ਇਲਾਕੇ ਲਈ 3 ਹਜਾਰ ਲੀਟਰ ਦੇਣ ਲਈ ਪ੍ਰਵਾਨਗੀ ਮਿਲੀ ਸੀ ਜਿਸ ਵਿੱਚੋਂ ਅਸੀਂ ਗੁਰਦੁਆਰਾ ਨਾਨਕੀਆਣਾ ਸਾਹਿਬ ਦੇ ਬੈਨਰ ਹੇਠ ਐਸਜੀਪੀਸੀ ਵੱਲੋਂ ਮੂਨਕ ਹਲਕੇ ਵਿੱਚ 2000 ਲੀਟਰ ਡੀਜ਼ਲ ਲੈ ਕੇ ਬੰਨਾਂ ਨੂੰ ਮਜਬੂਤ ਕਰਨ ਲਈ ਦਿੱਤਾ। ਪਰ ਇਸ ਤੇ ਰਾਜਨੀਤਿਕ ਲੋਕ ਸਿਆਸਤ ਕਰ ਰਹੇ ਹਨ ਕਿਸੇ ਇੱਕ ਨਿੱਜੀ ਸਿਆਸੀ ਪਾਰਟੀ ਦੇ ਨਾਲ ਜੋੜ ਕੇ ਇਹ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਸਾਂਝੀ ਕਮੇਟੀ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਸਾਰੀਆਂ ਪਾਰਟੀਆਂ ਦਾ ਸਤਿਕਾਰ ਕਰਦੇ ਹਾਂ ਅਤੇ ਲੋੜ ਪੈਣ ਤੇ ਸੰਗਤਾਂ ਦੇ ਨਾਲ ਹਮੇਸ਼ਾ ਖੜੇ ਆਂ ਭਾਵੇਂ ਪੰਜਾਬ ਹੋਵੇ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਐਸਜੀਪੀਸੀ ਵੱਲੋਂ ਸਹਾਇਤਾ ਮੁਹਈਆ ਕਰਾਉਣ ਦਾ ਵਿਸ਼ੇਸ਼ ਤੌਰ ਤੇ ਉਪਰਾਲਾ ਕੀਤਾ ਜਾਂਦਾ ਹੈ। ਮੈਨੇਜਰ ਰਜਿੰਦਰ ਸਿੰਘ ਨੇ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਬਲਕਿ ਪੰਜਾਬ ਦੇ ਵਿੱਚ ਪੰਜਾਬੀਆਂ ਨਾਲ ਖੜਨ ਦੀ ਲੋੜ ਹੈ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਕਲਾਕਾਰ ਵੀਰ ਜਾ ਰਾਜਨੀਤਿਕ ਲੋਕ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਦੇ ਹਨ ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਤੇ ਕਰਦੇ ਹਾਂ ਪਰ ਐਸਜੀਪੀਸੀ ਵੱਲੋਂ ਕੀਤੀ ਗਈ ਮਦਦ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਨਾ ਇਸ ਨੂੰ ਕਿਸੇ ਨਿੱਜੀ ਪਾਰਟੀ ਨਾਲ ਜੋੜਿਆ ਜਾ ਸਕਦਾ ਹੈ।