ਪੰਜਾਬ ਨਾਭਾ ’ਚ ਗਰੀਬ ਪਰਿਵਾਰ ਦੀ ਡਿੱਗੀ ਛੱਤ; ਪਰਿਵਾਰ ਨੇ ਭੱਜ ਕੇ ਬਚਾਈ ਜਾਨ; ਸਰਕਾਰ ਅੱਗੇ ਮਦਦ ਲਈ ਗੁਹਾਰ By admin - September 13, 2025 0 5 Facebook Twitter Pinterest WhatsApp ਨਾਭਾ ਦੇ ਪਿੰਡ ਸਹੋਲੀ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਇਕ ਗਰੀਬ ਪਰਿਵਾਰ ਦੇ ਘਰ ਦੀ ਅਚਾਨਕ ਛੱਤ ਡਿੱਗ ਪਈ। ਘਟਨਾ ਸ਼ਾਮ ਵੇਲੇ ਦੀ ਐ। ਛੱਤ ਡਿੱਗਣ ਵੇਲੇ ਪਰਿਵਾਰ ਨਾਲ ਦੇ ਕਮਰੇ ਵਿਚ ਰੋਟੀ ਬਣਾ ਰਿਹਾ ਸੀ ਕਿ ਪਹਿਲਾਂ ਛੱਤ ਤੋਂ ਕੁੱਝ ਇੱਟਾਂ ਡਿੱਗੀਆਂ ਅਤੇ ਫਿਰ ਸਾਰਾ ਛੱਤ ਥੱਲੇ ਡਿੱਗ ਪਿਆ। ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ। ਜੇਕਰ ਘਟਨਾ ਰਾਤ ਵੇਲੇ ਵਾਪਰਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਛੱਤ ਡਿੱਗਣ ਨਾਲ ਸਾਰਾ ਸਾਮਾਨ ਮਲਬੇ ਹੇਠਾਂ ਦੱਬਿਆ ਗਿਆ ਐ। ਪਰਿਵਾਰ ਦੇ ਦੱਸਣ ਮੁਤਾਬਕ ਮਕਾਨ ਵਿਚ 5 ਜੀਅ ਰਹਿ ਰਹੇ ਨੇ। ਉਹ ਛੱਤ ਬਦਲਣ ਲਈ ਕਈ ਵਾਰ ਫਾਰਮ ਭਰ ਚੁੱਕੇ ਨੇ ਪਰ ਮਦਦ ਨਹੀਂ ਮਿਲੀ। ਪਰਿਵਾਰ ਦਿਹਾੜੀ ਦੱਪਾ ਕਰ ਕੇ ਗੁਜਾਰਾ ਚਲਾ ਰਿਹਾ ਐ, ਜਿਸ ਕਾਰਨ ਖੁਦ ਛੱਤ ਪਾਉਣ ਦੀ ਹਾਲਤ ਵਿਚ ਨਹੀਂ ਐ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਛੱਤ ਪਾਉਣ ਵਿਚ ਮਦਦ ਦੀ ਅਪੀਲ ਕੀਤੀ ਐ।