ਪਠਾਨਕੋਟ ’ਚ ਨਾਬਾਲਿਗਾਂ ਨੂੰ ਮਹਿੰਗੀ ਪਈ ਹੁੱਲੜਬਾਜ਼ੀ; ਪੁਲਿਸ ਨੇ ਚੱਲਾਨ ਕੱਟ ਕੇ ਦਿੱਤੀ ਸਖ਼ਤ ਚਿਤਾਵਨੀ; ਵੀਡੀਓ ਵਾਇਰਲ ਹੋਣ ਬਾਅਦ ਕੀਤੀ ਕਾਰਵਾਈ

0
8

 

ਪਠਾਨਕੋਟ ’ਚ ਤਿੰਨ ਨਾਬਾਲਿਗ ਬੱਚਿਆਂ ਨੂੰ ਮੋਟਰ ਸਾਈਕਲ ਤੇ ਹੁੱਲੜਬਾਜ਼ੀ ਕਰਨੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਟਰੇਸ ਕਰ ਕੇ ਚੱਲਾਨ ਕੱਟ ਦਿੱਤਾ। ਜਾਣਕਾਰੀ ਅਨੁਸਾਰ ਇਹ ਨੌਜਵਾਨ ਮੋਟਰ ਸਾਈਕਲ ਦੇ ਹੁੱਲੜਬਾਜ਼ੀ ਕਰਦੇ ਜਾ ਰਹੇ ਸੀ, ਜਿਸ ਦੀ ਕਿਸੇ ਰਾਹਗੀਰ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿਚ ਆਈ ਪੁਲਿਸ ਨੇ ਤਿੰਨਾਂ ਨੂੰ ਟਰੇਸ ਕਰ ਕੇ ਮਾਪਿਆਂ ਸਮੇਤ ਥਾਣੇ ਲਿਆਂਦਾ ਗਿਆ, ਜਿੱਥੇ ਇਨ੍ਹਾਂ ਦੇ ਮਾਪਿਆਂ ਨੇ ਗਲਤੀ ਲਈ ਮੁਆਫ ਕਰਨ ਦੇਣ ਦੀ ਅਪੀਲ ਕੀਤੀ। ਪੁਲਿਸ ਨੇ ਇਨ੍ਹਾਂ ਦਾ ਚੱਲਾਨ ਕੱਟ ਕੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਛੱਡ ਦਿੱਤਾ।
ਟ੍ਰੈਫਿਕ ਪੁਲਿਸ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਵੀਡੀਓ ਆਈ ਸੀ, ਜਿਸ ਵਿੱਚ ਤਿੰਨ ਮੁੰਡੇ ਬਾਈਕ ‘ਤੇ ਹੁੱਲੜਬਾਜ਼ੀ ਕਰਦੇ ਦਿਖਾਈ ਦੇ ਰਹੇ ਸੀ। ਇਨ੍ਹਾਂ ਨੇ ਜਿੱਥੇ ਖੁਦ ਦੀ ਜਾਨ ਨੂੰ ਖਤਰੇ ਵਿਚ ਪਾਇਆ ਗਿਆ ਸੀ, ਉੱਥੇ ਹੀ ਰਾਹਗੀਰਾਂ ਲਈ ਹਾਦਸੇ ਦਾ ਕਾਰਨ ਬਣ ਸਕਦਾ ਸੀ। ਇਸ ਤੋਂ ਬਾਅਦ ਤਿੰਨਾਂ ਨੌਜਵਾਨਾਂ ਨੂੰ ਟਰੇਸ ਕਰ ਕੇ ਵਾਰਿਸਾਂ ਸਮੇਤ ਥਾਣੇ ਬੁਲਾ ਕੇ  ਚਲਾਨ ਜਾਰੀ ਕੀਤਾ ਗਿਆ ਅਤੇ ਪਰਿਵਾਰ ਨੂੰ ਬੱਚਿਆਂ ਨੂੰ ਵਾਹਨ ਨਾ ਦੇਣ ਚੇਤਾਵਨੀ ਦਿੱਤੀ ਗਈ ਐ।

LEAVE A REPLY

Please enter your comment!
Please enter your name here