ਮੋਗਾ ਪੁਲਿਸ ਵੱਲੋਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼; ਛਾਪੇਮਾਰੀ ਦੌਰਾਨ 8 ਔਰਤਾਂ ਤੇ 6 ਮਰਦ ਗ੍ਰਿਫਤਾਰ

0
20

ਮੋਗਾ ਪੁਲਿਸ ਨੇ ਸ਼ਹਿਰ ਦੇ ਦੋ ਹੋਟਲਾਂ ਅੰਦਰ ਛਾਪੇਮਾਰੀ ਕਰ ਕੇ ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ 8 ਔਰਤਾਂ ਤੇ 6 ਮਰਦਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ।  ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ਦੇ ਦੋ ਹੋਟਲਾਂ ਅੰਦਰ ਦੇਹ ਵਪਾਰ ਦਾ ਕੰਮ ਚੱਲ ਰਿਹਾ ਐ, ਜਿਸ ਦੇ ਕਾਰਵਾਈ ਕਰਦਿਆਂ ਪੁਲਿਸ ਨੇ ਟੀਮਾਂ ਬਣਾ ਕੇ ਦੋਵਾਂ ਥਾਵਾਂ ਤੇ ਰੇਡ ਕੀਤੀ। ਪੁਲਿਸ ਨੇ 8 ਔਰਤਾਂ ਤੇ 6 ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਐ। ਗ੍ਰਿਫਤਾਰ ਔਰਤਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਦੂਜੇ ਰਾਜਾਂ ਨਾਲ ਸਬੰਧਤ ਨੇ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਦੇ ਪਿੰਡ ਘਲਕਲਾਂ ਵਿੱਚ ਮੋਗਾ ਫਿਰੋਜ਼ਪੁਰ ਰੋਡ ‘ਤੇ ਸਥਿਤ ਹੋਟਲ ਬੀਆਰ ਅਤੇ ਮੇਹਲਾ ਰਾਮ, ਜਿਸਨੂੰ ਲਵਜੀਤ ਸਿੰਘ ਪੁੱਤਰ ਰੂਪਾ ਸਿੰਘ ਵਾਸੀ ਮਲਸੀਆ ਵਾਲੀ ਬਸਤੀ, ਜ਼ਿਲ੍ਹਾ ਫਿਰੋਜ਼ਪੁਰ ਅਤੇ ਅਨਮੋਲ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਰਾਏਕੋਟ ਬਸਤੀ, ਜ਼ਿਲ੍ਹਾ ਲੁਧਿਆਣਾ ਚਲਾ ਰਹੇ ਹਨ, ਜਿੱਥੇ ਗਾਹਕਾਂ ਤੋਂ ਭਾਰੀ ਰਕਮ ਵਸੂਲ ਕੇ ਵੇਸਵਾਗਮਨੀ ਰੈਕੇਟ ਚਲਾਇਆ ਜਾ ਰਿਹਾ ਸੀ। ਔਰਤਾਂ ਨੂੰ ਬਾਹਰੋਂ ਲਿਆਂਦਾ ਜਾਂਦਾ ਸੀ ਅਤੇ ਗਾਹਕਾਂ ਨੂੰ ਸਪਲਾਈ ਕੀਤਾ ਜਾਂਦਾ ਸੀ।
ਜਾਣਕਾਰੀ ਦੇ ਆਧਾਰ ‘ਤੇ, ਐਸਐਚਓ ਥਾਣਾ ਸਦਰ ਗੁਰਸੇਵਕ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਦੋਵਾਂ ਹੋਟਲਾਂ ‘ਤੇ ਛਾਪਾ ਮਾਰਿਆ ਅਤੇ ਹੋਟਲ ਸੰਚਾਲਕਾਂ ਲਵਜੀਤ ਸਿੰਘ ਅਤੇ ਅਨਮੋਲ ਸਿੰਘ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ 8 ਔਰਤਾਂ ਅਤੇ 6 ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ। ਕੁਝ ਕੁੜੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਹਨ ਅਤੇ ਕੁਝ ਹੋਰ ਰਾਜਾਂ ਦੀਆਂ ਹਨ। ਸਾਰੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਰੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here