ਲੁਧਿਆਣਾ ’ਚ ਤੇਜ਼ ਰਫਤਾਰ ਬਰੀਜ਼ਾ ਗੱਡੀ ਦਾ ਕਹਿਰ; 2 ਐਕਟਿਵਾ, ਇਕ ਸਕੂਟਰ ਤੇ ਇਕ ਸਾਈਕਲ ਨੂੰ ਮਾਰੀ ਟੱਕਰ

0
24

ਲੁਧਿਆਣਾ ਸ਼ਹਿਰ ਦੇ ਇਕ ਭੀੜ ਭਾੜ ਵਾਲੇ ਇਲਾਕੇ ਅੰਦਰ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਬੇਕਾਬੂ ਬਰੀਜਾ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ ਦੋ ਐਕਟਿਵਾ, ਇਕ ਸਕੂਟਰ ਤੇ ਇਕ ਸਾਈਕਲ ਨੂੰ ਟੱਕਰ ਮਾਰਨ ਤੋਂ ਇਕ ਖੰਭੇ ਨਾਲ ਜਾ ਟਕਰਾਈ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਲੋਕਾਂ ਦੇ ਦੱਸਣ ਮੁਤਾਬਕ ਕਾਰ ਨੂੰ ਇਕ 55 ਸਾਲਾ ਸਖਸ਼ ਚਲਾ ਰਿਹਾ ਸੀ। ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here