ਹੁਸ਼ਿਆਰਪੁਰ ਹਾਦਸੇ ਤੋਂ ਬਾਅਦ ਪਰਵਾਸੀਆਂ ਖਿਲਾਫ਼ ਵਧਿਆ ਗੁੱਸਾ; ਪਿੰਡ ਬਜਵਾੜਾ ਦੀ ਪੰਚਾਇਤ ਵੱਲੋਂ ਪਰਵਾਸੀਆਂ ਖਿਲਾਫ਼ ਮਤਾ ਪਾਸ; ਪਛਾਣ ਪੱਤਰਾਂ ਦੀ ਤਸਦੀਕ ਤੋਂ ਇਲਾਵਾ ਮਕਾਨ ਦੇਣ ’ਤੇ ਲਾਈ ਰੋਕ

0
17

ਹੁਸਿ਼ਆਰਪੁਰ ‘ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬੀਆਂ ‘ਚ ਪ੍ਰਵਾਸੀਆਂ ਪ੍ਰਤੀ ਲਗਾਤਾਰ ਗੁੱਸੇ ਦੀ ਲਹਿਰ ਵੱਧਦੀ ਹੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਦੀ ਮੰਗ ਉਠਣ ਲੱਗੀ ਹੈ। ਇਸ ਘਟਨਾ ਦਾ ਸੇਕ ਹੁਣ ਪਿੰਡਾਂ ਤੱਕ ਵੀ ਪਹੁੰਚਣ ਲੱਗਿਆ ਹੈ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਵਾਸੀਆਂ ਵਿਰੁੱਧ ਮੋਰਚੇ ਖੋਲ੍ਹਦਿਆਂ ਹੋਇਆਂ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਗਏ ਹਨ।
ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਬਜਵਾੜਾ ਦੀ ਪੰਚਾਇਤ ਨੇ ਮਤਾ ਪਾਸ ਕਰ ਕੇ ਪਿੰਡ ਵਿਚ ਪਰਵਾਸੀਆਂ ਨੂੰ ਮਕਾਨ ਤੇ ਪਲਾਟ ਆਦਿ ਦੇਣ ਤੇ ਰੋਕ ਲਾ ਦਿੱਤੀ ਐ। ਇਸ ਤੋਂ ਇਲਾਵਾ ਕਿਸੇ ਵੀ ਪਰਵਾਸੀ ਦਾ ਅਧਾਰ ਕਾਰਡ ਜਾਂ ਹੋਰ ਦਸਤਾਵੇਜ ਬਣਾਉਣ ਲਈ ਤਸਦੀਕ ਕਰਨ ਤੋਂ ਵੀ ਰੋਕ ਲਗਾ ਦਿੱਤੀ ਐ। ਪੰਚਾਇਤ ਦਾ ਕਹਿਣਾ ਐ ਕਿ ਜੇਕਰ ਕੋਈ ਪੰਚਾਇਤੀ ਮਤੇ ਦੀ ਉਲੰਘਣਾ ਕਰੇਗਾ ਤਾਂ ਉਹ ਉਸ ਲਈ ਖੁਦ ਜ਼ਿੰਮੇਵਾਰ ਹੋਵੇਗਾ।
ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਸਮੁੱਚੀ ਪੰਚਾਇਤ ਵਲੋਂ ਪਾਸ ਕੀਤੇ ਮਤੇ ਮੁਤਾਬਕ ਪਿੰਡ ਅੰਦਰ ਪ੍ਰਵਾਸੀਆਂ ਨੂੰ ਕੋਈ ਵਿਅਕਤੀ ਮਕਾਨ ਜਾਂ ਪਲਾਟ ਨਹੀਂ ਦੇਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪ੍ਰਵਾਸੀ ਦਾ ਨਾ ਤਾਂ ਆਧਾਰ ਕਾਰਡ ਬਣਾਇਆ ਜਾਵੇਗਾ, ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਕਾਗਜ਼ਾਤ ਹੀ ਪੰਚਾਇਤ ਵਲੋਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਫਿਰ ਕਿਰਾਏਦਾਰ ਬਣਾਇਆ ਤਾਂ ਉਕਤ ਪਿੰਡ ਵਾਸੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here