ਪੰਜਾਬ ਮੁੱਖ ਮੰਤਰੀ ਮਾਨ ਵੱਲੋਂ ਹੰਸਪਾਲ ਭਰਾਵਾਂ ਦਾ ਸਨਮਾਨ; ਹਸਪਤਾਲ ’ਚੋਂ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਗੱਲ; ਹੜ੍ਹਾਂ ’ਚ ਫਸੇ ਲੋਕਾਂ ਦੀ ਮਦਦ ਕਰਨ ਲਈ ਕੀਤਾ ਧੰਨਵਾਦ By admin - September 11, 2025 0 3 Facebook Twitter Pinterest WhatsApp ਹੰਸਪਾਲ ਟ੍ਰੇਡਰਜ਼ ਦੇ ਮਾਲਕ ਭਰਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਮਦਦ ਬਦਲੇ ਸੀਐਮ ਮਾਨ ਨੇ ਹੰਸਪਾਲ ਭਰਾਵਾਂ ਨੂੰ ਸਨਮਾਨਤ ਕੀਤਾ ਐ। ਮੁੱਖ ਮੰਤਰੀ ਮਾਨ ਨੇ ਹਸਪਤਾਲ ਵਿਚੋਂ ਵੀ ਵੀਡੀਓ ਕਾਨਫਰੰਸ ਜ਼ਰੀਏ ਪ੍ਰੀਤਪਾਲ ਸਿੰਘ ਹੰਸਪਾਲ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਲਈ ਕਿਸ਼ਤੀਆਂ ਰਾਹੀਂ ਕੀਤੀ ਸੇਵਾ ਬਦਲੇ ਸਨਮਾਨਤ ਕੀਤਾ। ਦੱਸਣਯੋਗ ਐ ਕਿ ਹੰਸਪਾਲ ਟਰੇਡਸ ਦੇ ਮਾਲਕ ਪ੍ਰੀਤਪਾਲ ਸਿੰਘ ਹੰਸਪਾਲ ਨੇ ਹੜਾਂ ਵਿੱਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਲਿਜਾਣ ਵਾਸਤੇ 150 ਤੋਂ ਜਿਆਦਾ ਬੇੜੀਆਂ ਤਿਆਰ ਕਰ ਕੇ ਹੜ੍ਹ ਪੀੜਤ ਇਲਾਕਿਆਂ ਅੰਦਰ ਭੇਜੀਆਂ ਸਨ, ਜਿਸ ਨਾਲ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਕੱਢਿਆ ਗਿਆ ਸੀ। ਹੰਸਪਾਲ ਭਰਾਵਾਂ ਦੇ ਲੋਕਾਈ ਦੀ ਮਦਦ ਲਈ ਕੀਤੇ ਇਸ ਕਾਰਜ ਬਦਲੇ ਮੁੱਖ ਮੰਤਰੀ ਮਾਨ ਨੇ ਸਰਕਾਰ ਤਰਫ਼ੋਂ ਦੋਵਾਂ ਭਰਾਵਾਂ ਦਾ ਧੰਨਵਾਦ ਕੀਤਾ।