ਹੜ੍ਹਾਂ ਨੂੰ ਲੈ ਕੇ ਸਰਕਾਰਾਂ ’ਤੇ ਵਰ੍ਹੇ ਕਿਸਾਨ ਆਗੂ ਡੱਲੇਵਾਲ; ਜਾਣਬੁਝ ਕੇ ਹੜ੍ਹਾਂ ਵਰਗੇ ਹਾਲਾਤ ਬਣਾਉਣ ਦੇ ਇਲਜ਼ਾਮ

0
19

ਬੀਕੇਯੂ ਸਿਧੂਪੁਰ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਅੰਦਰ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਐ। ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫਤ ਨਹੀਂ ਬਲਕਿ ਸਰਕਾਰਾਂ ਵੱਲੋਂ ਬਣਾਏ ਹਾਲਾਤਾਂ ਦੀ ਦੇਣ ਐ। ਉਨ੍ਹਾਂ ਕਿਹਾ ਪਹਿਲਾਂ ਡੈਮਾਂ ਅੰਦਰ ਪਾਣੀ ਜਮ੍ਹਾ ਕੀਤਾ ਗਿਆ ਅਤੇ ਫਿਰ ਇਕਦਮ ਪਾਣੀ ਛੱਡ ਕੇ ਲੋਕਾਂ ਨੂੰ ਡੋਬਿਆ ਗਿਆ ਐ। ਉਨ੍ਹਾਂ ਕਿਹਾ ਕਿ ਹੁਣ ਜਦੋਂ ਹੱਦੋਂ ਵੱਧ ਨੁਕਸਾਨ ਹੋ ਚੁੱਕਿਆ ਤਾਂ ਦੋਵੇਂ ਸਰਕਾਰਾਂ ਆਪਣੀ  ਜਿੰਮੇਵਾਰੀ ਨਿਭਾਉਣ ਤੋਂ ਅਸਫਲ ਸਾਬਤ ਹੋ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ ਬਾੜ੍ਹ ਨਾਲ ਲਗਭਗ 13 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਪਰ ਹਕੀਕਤ ਵਿੱਚ ਇਹ ਅੰਕੜਾ ਇਸ ਤੋਂ ਕਈ ਗੁਣਾ ਵੱਧ ਹੈ। ਡੱਲੇਵਾਲਾ ਦਾ ਦੋਸ਼ ਸੀ ਕਿ ਲੋਕਾਂ ਨੇ ਆਪਣੇ ਹੌਸਲੇ ਨਾਲ ਆਪਣੇ ਆਪ ਨੂੰ ਸੰਭਾਲਿਆ, ਨਹੀਂ ਤਾਂ ਸਰਕਾਰਾਂ ਨੇ ਤਾਂ ਜਨਤਾ ਨੂੰ ਮਰਨ ਲਈ ਛੱਡ ਦਿੱਤਾ ਸੀ।
ਰਾਹਤ ਰਾਸ਼ੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਰਾਹਤ ਪੈਕੇਜ ਐਲਾਨਿਆ ਗਿਆ ਹੈ, ਉਹ ਊਠ ਦੇ ਮੂੰਹ ਵਿੱਚ ਜੀਰੇ ਵਰਗਾ ਹੈ। ਇਹ ਪੈਕੇਜ ਬਾੜ੍ਹ ਪੀੜਤਾਂ ਦੇ ਜਖਮਾਂ ‘ਤੇ ਮਲਹਮ ਲਾਉਣ ਦੀ ਥਾਂ ਉਨ੍ਹਾਂ ਦੇ ਜਖਮਾਂ ‘ਤੇ ਨਮਕ ਛਿੜਕਣ ਵਰਗਾ ਹੈ। ਡੱਲੇਵਾਲਾ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਅਸਲੀ ਮਦਦ ਸਮਾਜ ਸੇਵੀ ਸੰਸਥਾਵਾਂ, ਕਲਾਕਾਰਾਂ, ਵਿਰੋਧੀ ਪਾਰਟੀਆਂ ਦੇ ਆਗੁਆਂ ਅਤੇ ਪੰਜਾਬ ਦੀ ਜਨਤਾ ਨੇ ਕੀਤੀ ਹੈ। ਉਨ੍ਹਾਂ ਨੇ ਸਮਾਜਕ ਏਕਤਾ ਦੀ ਸਰਾਹਨਾ ਕੀਤੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵੇਲੇ ਬਾੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਸ਼ਨ ਕਾਫੀ ਪਹੁੰਚ ਚੁੱਕਾ ਹੈ, ਪਰ ਸਭ ਤੋਂ ਵੱਡੀ ਲੋੜ ਪਾਣੀ ਹਟਣ ਤੋਂ ਬਾਅਦ ਪਵੇਗੀ। ਜਦੋਂ ਲੋਕਾਂ ਨੂੰ ਘਰ ਦੁਬਾਰਾ ਬਣਾਉਣੇ ਪੈਣਗੇ, ਖੇਤੀ ਮੁੜ ਸ਼ੁਰੂ ਕਰਨੀ ਪਵੇਗੀ, ਤਦ ਬੀਜ, ਖਾਦ, ਡੀਜ਼ਲ ਅਤੇ ਹੋਰ ਸਾਧਨਾਂ ਦੀ ਲੋੜ ਪਵੇਗੀ। ਉਨ੍ਹਾਂ ਨੇ ਮਦਦ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ ਬਾਅਦ ਸਾਹਮਣੇ ਆਣ। ਸਭ ਤੋਂ ਮਹੱਤਵਪੂਰਨ, ਡੱਲੇਵਾਲਾ ਨੇ ਭਵਿੱਖ ਦੀਆਂ ਆਫਤਾਂ ਤੋਂ ਬਚਣ ਲਈ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਮੰਗ ਕੀਤੀ ਹੈ ਕਿ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪ੍ਰਬੰਧ ਦਿੱਲੀ ਤੋਂ ਆਪਣੇ ਹੱਥ ਵਿੱਚ ਲੈਣ ਅਤੇ ਪੰਜਾਬ ਵਿੱਚ ਪੱਕੇ ਬੰਨ੍ਹਾਂ ਦਾ ਪ੍ਰਬੰਧ ਕਰਨ।

LEAVE A REPLY

Please enter your comment!
Please enter your name here