ਪੰਜਾਬ ਨਾਭਾ ’ਚ ਰੁਖ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ; ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ By admin - September 11, 2025 0 14 Facebook Twitter Pinterest WhatsApp ਨਾਭਾ ਬਲਾਕ ਦੇ ਪਿੰਡ ਫਰੀਦਪੁਰ ਵਿਖੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਪੀਆਰਟੀਸੀ ਦੀ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ। ਹਾਦਸਾ ਇੰਨਾਂ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਜਿੱਥੇ ਬੱਸ ਚਕਨਾਚੂਰ ਹੋ ਗਈ ਉੱਥੇ ਹੀ ਕਈ ਸਵਾਰੀਆਂ ਜ਼ਖਮੀ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਮੌਕੇ ਤੇ ਮੌਜੂਦ ਲੋਕਾਂ ਦਾ ਦੱਸਣ ਮੁਤਾਬਕ ਬੱਸ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਲੱਦੀਆਂ ਗਈਆਂ ਸਨ, ਜਿਸ ਦੇ ਚਲਦਿਆਂ ਹਾਦਸਾ ਵਾਪਰਿਆ ਐ। ਹਾਦਸੇ ਵਿਚ ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਖਬਰਾਂ ਮੁਤਾਬਕ ਹਾਦਸੇ ਵਿਚ 15 ਦੇ ਕਰੀਬ ਸਵਾਰੀਆਂ ਜ਼ਖਮੀ ਹਨ ਜਿਸ ਵਿੱਚ ਬੱਸ ਦੇ ਕੰਡਕਟਰ ਅਤੇ ਡਰਾਈਵਰ ਦੀ ਲੱਤ ਟੁੱਟ ਗਈ ਹੈ, ਜਿਸ ਵਿੱਚ ਇੱਕ ਲੜਕੀ ਦਾ ਵੀ ਚੂਲਾ ਟੁੱਟਣ ਦੀ ਗੱਲ ਦੱਸੀ ਜਾ ਰਹੀ ਹੈ ਅਤੇ ਬਾਕੀ ਸਵਾਰੀਆਂ ਦੇ ਮਮੂਲੀ ਸੱਟਾਂ ਵੀ ਹਨ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਤਾਂ ਬਸ ਦੇ ਉੱਪਰ ਦਰਖਤ ਡਿੱਗਿਆ ਪਿਆ ਸੀ ਅਤੇ ਬੱਸ ਵਿੱਚ ਚੀਕ ਚਗਾੜਾ ਪਿਆ ਹੋਇਆ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਬੱਸ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਐ। ਇਸ ਮੌਕੇ ਤੇ ਬੱਸ ਦੇ ਪਹਿਲੇ ਡਰਾਈਵਰ ਮਨਿੰਦਰ ਸਿੰਘ ਅਤੇ ਮੌਜੂਦਾ ਬੱਸ ਕੰਡਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਮੈਂ ਇਸ ਬੱਸ ਦਾ ਡਰਾਈਵਰ ਸੀ ਅਤੇ ਉਸ ਵਕਤ ਵੀ 135/140 ਦੇ ਕਰੀਬ ਸਵਾਰੀਆਂ ਹੁੰਦੀਆਂ ਸਨ ਅਸੀਂ ਕਈ ਵਾਰੀ ਵਿਭਾਗ ਨੂੰ ਲਿਖ ਕੇ ਭੇਜਿਆ ਪਰ ਉਹਨਾਂ ਦੇ ਕੰਨ ਤੇ ਜੂਅ ਨਹੀਂ ਸਰਕੀ।