ਪੰਜਾਬ ਮੰਤਰੀ ਹਰਦੀਪ ਮੁੰਡੀਆਂ ਵੱਲ ਰਾਜਾ ਵੜਿੰਗ ਦਾ ਨਿਸ਼ਾਨਾ; 12 ਹਜ਼ਾਰ ਕਰੋੜ ਬਾਰੇ ਦਿੱਤੇ ਬਿਆਨ ਦਾ ਮੰਗਿਆ ਜਵਾਬ By admin - September 11, 2025 0 15 Facebook Twitter Pinterest WhatsApp ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ 12 ਹਜ਼ਾਰ ਕਰੋੜ ਫੰਡ ਬਾਰੇ ਦਿੱਤੇ ਬਿਆਨ ਲਈ ਜਵਾਬ ਮੰਗਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਣਜਾਨ ਬੰਦਿਆਂ ਦੀ ਸਰਕਾਰ ਐ, ਜਿਸ ਕਾਰਨ ਇਸ ਦੇ ਮੰਤਰੀ ਅਜਿਹੇ ਬਿਆਨ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਮੁੰਡੀਆ ਸਾਹਿਬ 12 ਹਜ਼ਾਰ ਕਰੋੜ ਹੋਣ ਦੀ ਗੱਲ ਕਹਿ ਰਹੇ ਨੇ ਜਦਕਿ ਖਜਾਨਾ ਮੰਤਰੀ ਇਸ ਦਾ ਖੰਡਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕੋਲ ਪੈਸਾ ਪਿਆ ਐ ਤਾਂ ਮੰਤਰੀ ਨੂੰ ਦੱਸਣਾ ਚਾਹੀਦਾ ਐ ਕਿ ਇਹ ਪੈਸੇ ਕਿੱਥੇ ਪਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਲੋਕਾਂ ਦੀ ਮਦਦ ਕਰ ਸਕਦੀ ਐ ਅਤੇ ਕੇਂਦਰ ਦੀ ਬੰਦਿਸ਼ਾਂ ਬਾਰੇ ਬਿਨਾਂ ਵਜ੍ਹਾਂ ਪ੍ਰਚਾਰ ਕੀਤਾ ਰਿਹਾ ਐ।