ਭਵਾਨੀਗੜ ਦੇ ਸਰਕਾਰੀ ਹਸਪਤਾਲ ਵਿੱਚ ਗਾਇਨੀ ਡਾਕਟਰ ਨਾ ਹੋਣ ਕਾਰਨ ਗਰਭਵਤੀ ਮਹਿਲਾਵਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਗਾਇਨੀ ਡਾਕਟਰ ਦੀ ਅਣਹੋਂਦ ਦੇ ਚਲਦਿਆਂ ਗਰਭਵਤੀ ਮਹਿਲਾਂ ਨੂੰ ਦੂਰ-ਦੁਰਾਂਡੇ ਦੇ ਹਸਪਤਾਲ ਜਾਣਾ ਪੈਂਦਾ ਐ, ਜਿਸ ਕਾਰਨ ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਐ। ਇਸੇ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ। ਹਸਪਤਾਲ ਵਿਚ ਦਾਖਲ ਗਰਭਵਤੀ ਮਹਿਲਾਵਾਂ ਦਾ ਕਹਿਣ ਐ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧਤ ਹੋਣ ਕਾਰਨ ਪਾਈਵੇਟ ਹਸਪਤਾਲਾਂ ਵਿਚ ਨਹੀਂ ਸਕਦੇ ਜਿਸ ਦੇ ਚਲਦਿਆਂ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਇੱਥੇ ਹੀ ਗਾਇਨੀ ਡਾਕਟਰ ਤੈਨਾਤ ਕਰਨ ਦੀ ਮੰਗ ਕੀਤੀ ਐ।
ਆਸ਼ਾ ਵਰਕਰਾਂ ਨੇ ਦੱਸਿਆ ਕਿ ਹਾਈ ਰਿਸਕ ਗਰਭਵਤੀ ਮਾਵਾਂ ਨੂੰ ਖਾਸ ਕਰਕੇ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਾਵਾਂ ਦਾ ਖੂਨ ਘੱਟ ਹੋਣ, ਬੱਚੇ ਦਾ ਪਾਣੀ ਘੱਟ ਹੋਣ, ਦਰਦ ਆਉਣ ਜਾਂ ਆਪਰੇਸ਼ਨ ਦੀ ਤਰੀਖ਼ ਨਿਸ਼ਚਿਤ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਖੱਜਲ-ਖੁਆਰ ਹੋ ਕੇ ਵਾਪਸ ਜਾਣਾ ਪਿਆ। ਆਸ਼ਾ ਵਰਕਰਾਂ ਨੇ ਦੋਸ਼ ਲਾਇਆ ਕਿ ਜਦੋਂ ਵੀ ਕਿਸੇ ਹਾਈ ਰਿਸਕ ਮਰੀਜ਼ ਨੂੰ ਮੁਸ਼ਕਲ ਆਉਂਦੀ ਹੈ, ਉਸ ਦੀ ਜ਼ਿੰਮੇਵਾਰੀ ਸੀਐਚਸੀ ਭਵਾਨੀਗੜ੍ਹ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਆਸ਼ਾ ਵਰਕਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 16 ਸਤੰਬਰ ਨੂੰ ਤਿੱਖਾ ਸੰਘਰਸ਼ ਕੀਤਾ ਜਾਵੇਗਾ
ਉਧਰ ਜਦੋਂ ਦੂਜੇ ਪਾਸੇ, ਜਦੋਂ ਇਸ ਮਸਲੇ ਸਬੰਧੀ ਮੈਡੀਕਲ ਅਫਸਰ ਡਾ. ਮੁਖਤਿਆਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਵਲ ਸਰਜਨ ਸੰਗਰੂਰ ਵੱਲੋਂ ਇੱਕ ਆਰਡਰ ਜਾਰੀ ਹੋਇਆ ਸੀ ਪਰ ਡਾਕਟਰਾਂ ਦੀ ਘਾਟ ਕਾਰਨ ਇੱਥੇ ਉਹ ਪਹੁੰਚ ਨਹੀਂ ਸਕੇ। ਜੇਕਰ ਕੋਈ ਮਰੀਜ਼ ਬਹੁਤ ਹੀ ਸੀਰੀਅਸ ਲੱਗੇ ਤਾਂ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਬਾਕੀ ਅਥਾਰਟੀ ਨਾਲ ਵੀ ਗੱਲ ਕਰ ਰਹੇ ਹਨ ਤਾਂ ਜੋ ਇਸ ਸਮੱਸਿਆ ਦਾ ਜਲਦੀ ਹੱਲ ਨਿਕਲ ਸਕੇ।