ਪੰਜਾਬ ਖੰਨਾ ’ਚ ਪਰਿਵਾਰ ਦੇ ਦੋ ਬੱਚਿਆਂ ਭੇਦਭਰੀ ਹਾਲਤ ’ਚ ਮੌਤ; ਪੰਜ ਦਿਨਾਂ ’ਚ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਹੜਕੰਮ By admin - September 10, 2025 0 5 Facebook Twitter Pinterest WhatsApp ਖੰਨਾ ਸ਼ਹਿਰ ਦੀ ਧਰਮਸ਼ਾਲਾ ਵਾਲੀ ਗਲੀ ਵਿਚ ਇਕ ਪਰਿਵਾਰ ਦੇ ਦੋ ਬੱਚਿਆਂ ਦੀ ਮਾਮੂਲੀ ਬਿਮਾਰੀ ਤੋਂ ਬਾਦ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਪੰਜ ਦਿਨਾਂ ਦੌਰਾਨ ਦੋ ਬੱਚਿਆਂ ਦੀ ਮੌਤ ਤੋਂ ਬਾਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਐ। ਪਰਿਵਾਰ ਦੇ ਦੱਸਣ ਮੁਤਾਬਕ ਦੋਵਾਂ ਬੱਚਿਆਂ ਨੂੰ ਦਸਤ ਲੱਗਣ ਬਾਦ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਦੋਵੇਂ ਬੱਚਿਆਂ ਦੀ ਉਮਰ ਡੇਢ ਸਾਲ ਤੇ 5 ਸਾਲ ਦੱਸੀ ਜਾ ਰਹੀ ਐ। ਬੱਚਿਆਂ ਦੀ ਮੌਤ ਦਾ ਕਾਰਨ ਦੂਸ਼ਿਤ ਪਾਣੀ ਮੰਨਿਆ ਜਾ ਰਿਹਾ ਐ। ਕਾਂਗਰਸੀ ਆਗੂ ਅਮਨ ਕਟਾਰੀਆਂ ਨੇ ਸਿਹਤ ਮੰਤਰੀ ਤੇ ਡੀਜੀਪੀ ਪੰਜਾਬ ਵੱਲ ਸ਼ਿਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਐ। ਬੱਚਿਆਂ ਦੀ ਦਾਦੀ ਕੁਸ਼ਮ ਦੇ ਦੱਸਣ ਮੁਤਾਬਕ ਦੋਵੇਂ ਬੱਚਿਆਂ ਨੇ ਖੇਡਦੇ ਸਮੇਂ ਉਲਟੀਆਂ ਅਤੇ ਢਿੱਲੇਪਣ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਦ ਸਰਕਾਰੀ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਨੂੰ ਡਾਕਟਰ ਨਹੀਂ ਮਿਲਿਆ, ਇਸ ਲਈ ਉਹ ਉਸਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਬਾਲ ਰੋਗਾਂ ਦੇ ਮਾਹਿਰ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ ਗਈ। ਜਿਸ ਤੋਂ ਬਾਅਦ ਉਹ ਬੱਚੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲੈ ਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਕੁਸਮ ਨੇ ਕਿਹਾ ਕਿ ਉਸਨੇ ਘਰ ਦੇ ਮਾਲਕ ਨੂੰ ਕਈ ਵਾਰ ਘਰ ਦੀ ਸਫਾਈ ਕਰਵਾਉਣ ਲਈ ਕਿਹਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਵਾਰਡ ਇੰਚਾਰਜ ਕਟਾਰੀਆ ਨੇ ਕਿਹਾ ਕਿ ਉਕਤ ਘਰ ਵਿੱਚ 7 ਤੋਂ 8 ਪ੍ਰਵਾਸੀ ਪਰਿਵਾਰ ਕਿਰਾਏ ‘ਤੇ ਰਹਿ ਰਹੇ ਹਨ। ਇਸ ਮਕਾਨ ਅੰਦਰ ਸਾਫ ਸਫਾਈ ਦਾ ਹਾਲਾਤ ਕਾਫੀ ਮਾੜੇ ਨੇ, ਜਿਸ ਦੇ ਚਲਦਿਆਂ ਦੋ ਬੱਚਿਆਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਐ। ਨਗਰ ਕੌਂਸਲ ਦੇ ਈਓ ਗੁਰਬਖਸ਼ੀਸ਼ ਸਿੰਘ ਨੇ ਜਾਂਚ ਤੋਂ ਬਾਦ ਬਣਦੀ ਕਾਰਵਾਈ ਦੀ ਗੱਲ ਕਹੀ ਐ।