ਪੰਜਾਬ ਫਤਹਿਗੜ੍ਹ ਸਾਹਿਬ ਦੇ ਸਕੂਲਾਂ ਦੀ ਸਿੱਖਿਆ ਅਧਿਕਾਰੀ ਵੱਲੋਂ ਚੈਕਿੰਗ; ਹੜ੍ਹਾ ਤੋਂ ਬਾਅਦ ਸਕੂਲ ਖੁਲ੍ਹਣ ’ਤੇ ਹਾਲਾਤਾਂ ਦਾ ਲਿਆ ਜਾਇਜ਼ਾ By admin - September 10, 2025 0 4 Facebook Twitter Pinterest WhatsApp ਸ੍ਰੀ ਫਤਹਿਗੜ ਸਾਹਿਬ ਦੇ ਨਵ-ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਗਿੱਲ ਵੱਲੋਂ ਅੱਜ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾਂ ਸਿੱਖਿਆ ਅਫਸਰ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਸਕੂਲਾਂ ਨੂੰ ਸਾਫ ਸਫਾਈ ਕਰਵਾ ਕੇ ਮੁੜ ਚਾਲੂ ਕਰਵਾਇਆ ਗਿਆ ਐ, ਜਿਸ ਦੇ ਮੱਦੇਨਜਰ ਉਨ੍ਹਾਂ ਨੇ ਅੱਜ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਐ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸਾਫ ਸਫਾਈ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਅਤੇ ਬੱਚਿਆਂ ਦੀ ਆਮਦ ਵੀ ਲਗਾਤਾਰ ਵੱਧ ਰਹੀ ਐ। ਉਹਨਾਂ ਦੱਸਿਆ ਕਿ ਜ਼ਿਲ੍ਹੇ ਸਕੂਲਾਂ ਹੜਾਂ ਦਾ ਕੋਈ ਪ੍ਰਭਾਵਿਤ ਨਹੀਂ ਹੈ ਤੇ ਸਾਰੇ ਸਕੂਲ ਖੁੱਲ ਗਏ ਨੇ ਅਤੇ ਜਿੱਥੇ ਕੋਈ ਖਾਮੀ ਪਾਈ ਗਈ ਐ, ਉਸ ਦਾ ਡਾਟਾ ਇਕੱਤਰ ਕਰ ਕੇ ਵਿਭਾਗ ਨੂੰ ਭੇਜਿਆ ਜਾਵੇਗਾ ਤਾਂ ਜੋ ਉਹਨਾਂ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ।