ਪੰਜਾਬ ਅੰਮ੍ਰਿਤਸਰ ’ਚ ਐਕਸਾਈਜ਼ ਵਿਭਾਗ ਹੱਥ ਲੱਗੀ ਵੱਡੀ ਸਫਲਤਾ; ਪਿੰਡ ਛਿੱਡਣ ਤੋਂ 5700 ਲੀਟਰ ਲਾਵਾਰਿਸ ਲਾਹਣ ਬਰਾਮਦ By admin - September 10, 2025 0 3 Facebook Twitter Pinterest WhatsApp ਅੰਮ੍ਰਿਤਸਰ ਦੇ ਐਕਸਾਈਜ਼ ਵਿਭਾਗ ਵੱਲੋਂ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਛਾਪਾਮਾਰੀ ਦੌਰਾਨ 5700 ਲੀਟਰ ਲਵਾਰਸ ਲਾਹਣ ਬਰਾਮਦ ਕੀਤੀ ਐ। ਇਸ ਸਬੰਧੀ ਐਕਸਾਈਜ਼ ਵਿਭਾਗ ਇੰਸਪੈਕਟਰ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛਿੱਡਣ ਤੋਂ 5700 ਲੀਟਰ ਲਾਹਣ ਬਰਾਮਦ ਕੀਤੀ ਗਈ। ਇਹ ਲਾਹਨ ਵੱਖ ਵੱਖ ਥਾਵਾਂ ਤੇ ਛੁਪਾ ਕੇ ਰੱਖੀ ਹੋਈ ਐ। ਵਿਭਾਗ ਦੀ ਟੀਮ ਨੇ ਲਾਹਨ ਨੂੰ ਮੌਕੇ ਤੇ ਨਸ਼ਟ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।