ਫਿਰੋਜ਼ਪੁਰ ਪੁਲਿਸ ਦੇ ਗੈਂਗਸਟਰਾਂ ਵਿਚਾਲੇ ਮੁਕਾਬਲੇ 2 ਜਣਿਆਂ ਨੂੰ ਜ਼ਖਮੀ ਹਾਲਤ ’ਚ ਕੀਤਾ ਗ੍ਰਿਫਤਾਰ ਪੁਲਿਸ ਨੇ ਹਸਪਤਾਲ ਭਰਤੀ ਕਰਵਾ ਕੇ ਜਾਂਚ ਕੀਤੀ ਸ਼ੁਰੂ

0
7

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਐ। ਇਸੇ ਤਹਿਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਐ। ਦੋਵਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੇ ਟੋਲ ਬੂਥ ਨੇੜੇ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਪੁਲਿਸ ਨੇ ਉਥੋਂ ਗੁਜਰ ਰਹੇ ਤਿੰਨ ਨਕਾਬਪੋਸ਼ਾਂ ਨੂੰ ਸ਼ੱਕ ਪੈਣ ਤੇ ਰੁਕਣ ਦਾ ਇਸਾਰਾ ਕੀਤਾ ਪਰ ਉਨ੍ਹਾਂ ਨੇ ਰੁਕਣ ਦੀ ਥਾਂ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਪਿੱਛਾ ਕਰਨ ਤੇ ਇਨ੍ਹਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਦ ਪੁਲਿਸ ਵੱਲੋਂ ਕੀਤੀ ਜੁਆਬੀ ਕਾਰਵਾਈ ਦੌਰਾਨ ਦੋ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ।  ਪੁਲਿਸ ਨੇ ਤੀਜੇ ਮੁਲਜਮ ਨੂੰ ਵੀ ਗ੍ਰਿਫਤਾਰ ਕਰ ਲਿਆ ਐ।  ਪੁਲਿਸ ਨੇ ਮੌਕੇ ਤੋਂ ਉਨ੍ਹਾਂ ਦੁਆਰਾ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਨੇ। ਪੁਲਿਸ ਨੂੰ ਮੁਲਜਮਾਂ ਦੇ ਬੀਤੇ ਦਿਨ ਹੋਈਆਂ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਸ਼ੱਕ ਐ। ਪੁਲਿਸ ਵੱਲੋਂ ਮੁਲਜਮਾਂ ਤੋਂ ਬਾਰੀਕੀ ਨਾਲ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here