ਫਾਜ਼ਿਲਕਾ ’ਚ ਚੱਲ ਰਹੇ ਵਿਆਹ ਮੌਕੇ ਹੰਗਾਮਾ/ ਵਿਆਹ ਕਰਵਾਉਣ ਲਈ ਪਹੁੰਚਿਆ ਸੀ ਸ਼ਾਦੀਸ਼ੁਦਾ ਸ਼ਖਸ਼/ ਪੁਲਿਸ ਨੇ ਮੌਕੇ ’ਤੇ ਪਹੁੰਚੇ ਕੇ ਰੁਕਵਾਇਆ ਵਿਆਹ

0
7

ਫਾਜਿਲਕਾ ਤੇ ਪਿੰਡ ਬਖੂਸ਼ਾਹ ਵਿਖੇ ਚੱਲ ਰਹੇ ਵਿਆਹ ਸਮਾਗਮ ਦੌਰਾਨ ਅੱਜ ਸਥਿਤੀ ਉਸ ਵੇਲੇ ਅਜੀਬ ਕਿਸਮ ਦੀ ਬਣ ਗਈ ਜਦੋਂ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਆਹ ਦੀਆਂ ਰਸਮਾਂ ਨੂੰ ਬੰਦ ਕਰਵਾ ਦਿੱਤਾ। ਦਰਅਸਲ ਲਾੜਾ ਪਹਿਲਾਂ ਵੀ ਵਿਆਹਿਆ ਹੋਈ ਸੀ ਅਤੇ ਉਹ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਰਿਹਾ ਸੀ। ਪੁਲਿਸ ਦਾ ਤਰਕ ਸੀ ਕਿ ਉਸ ਨੇ ਇਹ ਕਾਰਵਾਈ ਲਾੜੇ ਦੀ ਪਹਿਲੀ ਪਤਨੀ ਸੀ ਸ਼ਿਕਾਇਤ ਤੇ ਕੀਤੀ ਐ। ਖਬਰਾਂ ਮੁਤਾਬਕ ਲੜਕੀ ਪਰਿਵਾਰ ਵੱਲੋਂ ਕਰਜ਼ਾ ਚੁੱਕ ਕੇ ਵਿਆਹ ਦੀਆਂ ਰਸਮਾਂ ਨੇਪਰੇ ਚਾੜੀਆਂ ਜਾ ਰਹੀਆਂ ਸੀ ਅਤੇ ਪੁਲਿਸ ਵੱਲੋਂ ਵਿਆਹ ਰੋਕ ਦੇਣ ਕਾਰਨ ਉਨ੍ਹਾਂ ਲਈ ਅਜੀਬ ਸਥਿਤੀ ਬਣ ਗਈ ਐ। ਲੜਕੀ ਪਰਿਵਾਰ ਦਾ ਕਹਿਣਾ ਐ ਇਕ ਉਨ੍ਹਾਂ ਨੇ ਵਿਆਹ ਤੇ  ਕਾਫੀ ਖਰਚਾ ਕੀਤਾ ਅਤੇ  ਬੁਲਿਟ, ਏਸੀ ਸਮੇਤ ਕਾਫੀ ਸਾਰਾ ਸਾਮਾਨ ਵੀ ਦਾਜ ਦੇ ਰੂਪ ਵਿਚ ਦਿੱਤਾ ਜਾ ਰਿਹਾ ਸੀ। ਫਿਲਹਾਲ ਲੜਕੀ ਪਰਿਵਾਰ ਨੇ ਲਾੜੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ  ਜਾ ਰਹੀ ਐ। ਪੁਲਿਸ ਨੇ ਵਿਆਹ ਬੰਦ ਕਰਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here