ਭਾਜਪਾ ਨੇ ਹੜ੍ਹਾਂ ਦੀ ਕਰੋਪੀ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ; ਤਰੁਣ ਚੁੰਘ ਨੇ ਨਾਜਾਇਜ਼ ਮਾਇਨਿੰਗ ਨੂੰ ਦੱਸਿਆ ਜ਼ਿੰਮੇਵਾਰ; ਕਿਹਾ, ਕੁਦਰਤੀ ਨਹੀਂ, ਆਪ ਸਹੇੜੀ ਮੁਸੀਬਤ ਆਏ ਨੇ ਹੜ੍ਹ

0
5

 

ਭਾਜਪਾ ਨੇ ਪੰਜਾਬ ਅੰਦਰ ਹੜ੍ਹਾਂ ਕਾਰਨ ਆਈ ਤਬਾਹੀ ਨੂੰ ਖੁਦ ਸਹੇੜੀ ਮੁਸੀਬਤ ਕਰਾਰ ਦਿੰਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਐ। ਮੁੱਖ ਮੰਤਰੀ ਮਾਨ ਦੇ ਫੋਟੋ ਵਾਲਾ ਪੋਸਟਰ ਜਾਰੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਨਾਜਾਇਜ਼ ਮਾਇਨਿੰਗ ਤੇ ਸਮਾਂ ਰਹਿੰਦੇ ਸਿਕੰਜਾ ਕੱਸਿਆ ਹੁੰਦਾ ਤਾਂ ਤਬਾਹੀ ਨੂੰ ਬਹੁਤ ਹੱਦ ਤਕ ਘਟਾਇਆ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ ਇਹ ਕੁਦਰਤੀ ਆਫਤ ਘੱਟ ਜਦਕਿ ਸਰਕਾਰ ਦੁਆਰਾ ਖੁਦ ਸਹੇੜੀ ਆਫਤ ਜ਼ਿਆਦਾ ਐ। ਉਨ੍ਹਾਂ ਕਿਹਾ ਕਿ ਆਪਣੀਆਂ ਨਕਾਮੀਆਂ ਛੁਪਾਉਣ ਲਈ ਸਰਕਾਰ ਪੈਕੇਜ ਪੈਕੇਜ ਦਾ ਰੌਲਾ ਪਾ ਰਹੀ ਐ ਜਦਕਿ ਕੇਂਦਰ ਸਰਕਾਰ ਨੇ 15 ਦਿਨ ਪਹਿਲਾਂ ਹੀ ਐਨਡੀਆਰਐਫ ਦੀਆਂ ਟੀਮਾਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜ ਦਿੱਤੀਆਂ ਸੀ। ਉਨ੍ਹਾਂ ਕਿਹਾ ਕਿ ਇਸ ਆਫਤ ਨਾਲ ਨਜਿੱਠਣ ਲਈ ਪੰਜਾਬੀਆਂ ਨੇ ਖੁਦ ਵੱਡੇ ਕੰਮ ਕੀਤੇ ਨੇ ਪਰ ਸਰਕਾਰ ਕੁੱਝ ਨਹੀਂ ਕਰ ਸਕੀ।

LEAVE A REPLY

Please enter your comment!
Please enter your name here