ਨਾਭਾ ਨੇੜੇ ਗੰਦੇ ਨਾਲੇ ’ਚ ਡਿੱਗੀ ਨਿੱਜੀ ਸਕੂਲ ਦੀ ਬੱਸ; 20 ਵਿਦਿਆਰਥੀਆਂ ਦੀ ਮੁਸ਼ਕਲ ਨਾਲ ਬਚੀ ਜਾਨ

0
4

 

ਨਾਭਾ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੰਡੀ ਬ੍ਰਿਟਿਸ਼ ਨਾਮ ਦੇ ਨਿੱਜੀ ਸਕੂਲੀ ਬੱਚਿਆਂ ਵਾਲੀ ਬੱਸ ਗੰਦੇ ਨਾਲੇ ਵਿਚ ਪਲਟ ਗਈ। ਘਟਨਾ ਵੇਲੇ ਬੱਸ ਵਿਚ 20 ਦੇ ਕਰੀਬ ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਮੁਸ਼ਕਲ ਨਾਲ ਬਾਹਰ ਕੱਢਿਆ। ਗਨੀਮਤ ਇਹ ਰਹੀ ਕਿ ਬੱਚਿਆਂ ਦਾ ਵਾਲ ਵਾਲ ਬਚਾਅ ਹੋ ਗਿਆ ਐ। ਗੰਦੇ ਨਾਲੇ ਵਿਚ ਪਾਣੀ ਦਾ ਪੱਧਰ ਵੀ ਕਾਫੀ ਘੱਟ ਸੀ, ਜੇਕਰ ਨਾਲੇ ਵਿਚ ਪਾਣੀ ਜ਼ਿਆਦਾ ਹੁੰਦਾ ਦਾ ਜਾਨੀ ਨੁਕਸਾਨ ਹੋ ਸਕਦੀ ਐ।
ਪ੍ਰਤੱਖਦਰਸ਼ੀਆਂ ਮੁਤਾਬਕ ਘਟਨਾ ਵੇਲੇ ਬੱਸ ਕਾਫੀ ਤੇਜ਼ ਸੀ ਅਤੇ ਇਕ ਮੋਟਰ ਸਾਈਕਲ ਨੂੰ ਸਾਈਡ ਦੇਣ ਸਮੇਂ ਬੱਚ ਤਿਲਕ ਕੇ ਗੰਦੇ ਨਾਲੇ ਵਿਚ ਪਲਟ ਗਈ। ਸੜਕ ਦੀਆਂ ਬਰਮਾਂ ਕਾਫੀ ਕਮਜੋਰ ਸਨ ਜੋ ਮੀਂਹ ਦੇ ਚਲਦਿਆਂ ਬੱਸ ਦਾ ਭਾਰ ਸਹਿਣ ਨਹੀਂ ਕਰ ਸਕੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪ੍ਰਤੱਖਦਰਸ਼ੀਆਂ ਮੁਤਾਬਕ ਇਹ ਸਕੂਲੀ ਬੱਸ ਦਾ ਆਮ ਰਸਤਾ ਨਹੀਂ ਸੀ ਅਤੇ ਨੇੜੇ ਹੋਣ ਦੇ ਚਲਦਿਆਂ ਡਰਾਈਵਰ ਨੇ ਇਸ ਰਸਤੇ ਨੂੰ ਚੁਣਿਆਂ ਸੀ। ਮੀਂਹਾਂ ਦੇ ਚਲਦਿਆਂ ਰਸਤੇ ਦੀ ਹਾਲਤ ਖਰਾਬ ਸੀ, ਇਸ ਦੇ ਬਾਵਜੂਦ ਡਰਾਈਵਰ ਨੇ ਬੱਸ ਤੇਜ ਰਫਤਾਰ ਨਾਲ ਚਲਾਈ ਜਾ ਰਹੀ ਸੀ ਜੋ ਹਾਦਸੇ ਦਾ ਕਾਰਨ ਬਣੀ। ਲੋਕਾਂ ਦੇ ਦੱਸਣ ਮੁਤਾਬਕ ਸਕੂਲ ਪ੍ਰਬੰਧਕ ਘਟਨਾ ਤੋਂ ਇਕ ਘੰਟੇ ਬਾਅਦ ਮੌਕੇ ਤੇ ਪਹੁੰਚੇ। ਸਕੂਲ ਪ੍ਰਬੰਧਕਾਂ ਨੇ ਡਰਾਈਵਰ ਦੀ ਗਲਤੀ ਸਵੀਕਾਰ ਕੀਤੀ ਐ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here