ਗੁਰਦਾਸਪੁਰ ਦੇ ਪਿੰਡ ਸਿੰਗੋਵਾਲ ’ਚ ਹੜ੍ਹ ਦੀ ਤਬਾਹੀ; ਪਾਣੀ ਉਤਰਨ ਬਾਅਦ ਦਿਖਾਈ ਦਿੱਤਾ ਤਬਾਹੀ ਮੰਜ਼ਰ; ਫਸਲਾਂ ਬੂਰੀ ਤਰ੍ਹਾਂ ਤਬਾਹ, ਘਰਾਂ ਨੂੰ ਵੀ ਪਹੁੰਚਿਆ ਨੁਕਸਾਨ

0
21

ਗੁਰਦਾਸਪੁਰ ਦੇ ਰਾਵੀ ਦਰਿਆ ਨੇੜਲੇ ਪਿੰਡਾਂ ਅੰਦਰ ਰਾਵੀ ਦਰਿਆ ਨੇ ਭਾਰੀ ਤਬਾਹੀ ਮਚਾਈ ਐ। ਇੱਥੇ ਖੇਤਾਂ ਅੰਦਰ ਫਸਲਾਂ ਬੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਅਤੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਐ। ਪਾਣੀ ਘਟਣ ਤੋਂ ਬਾਅਦ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਐ। ਅਜਿਹੇ ਹੀ ਹਾਲਾਤ ਕਰਤਾਰਪੁਰ ਕੋਰੀਡੋਰ ਤੋਂ ਕਰੀਬ 15 ਕਿਲੋਮੀਟਰ ਦੂਰ ਪਿੰਡ ਸਿੰਘੋਵਾਲ ਦੇ ਬਣੇ ਹੋਏ ਨੇ। ਇਹ ਪੂਰਾ ਪਿੰਡ ਛੇ ਦਿਨ ਪਾਣੀ ਨਾਲ ਘਿਰਿਆ ਰਿਹਾ।
ਪਿੰਡ ਦੇ ਬਿਲਕੁਲ ਨਜ਼ਦੀਕ ਸੱਕੀ ਨਾਲੇ ਦੇ ਨਾਲ ਲੱਗਦੀ ਧੁੱਸੀਂ ਟੁੱਟਣ ਕਾਰਨ ‌ਅਚਾਨਕ ਪਾਣੀ ਆਇਆ ਸੀ ਇਸ ਲਈ ਸੰਭਲਨ ਦਾ ਮੌਕਾ ਨਹੀਂ ਮਿਲਿਆ । ਲੋਕਾਂ ਦਾ ਗਿਲਾ ਐ ਕਿ ਉਨ੍ਹਾਂ ਦੀ ਸਾਰ ਲੈਣ ਲਈ ਕੋਈ ਨਹੀਂ ਪਹੁੰਚਿਆ ਅਤੇ ਅਜੇ ਵੀ ਕੁੱਝ ਇਲਾਕਿਆਂ ਵਿਚ ਲੋਕ ਮਾੜੇ ਹਾਲਾਤ ਵਿਚ ਨੇ। ਲੋਕਾਂ ਨੇ ਹੋਏ ਨੁਕਸਾਨ ਲਈ ਸਰਕਾਰਾਂ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦਸਦਿਆਂ ਮੁਆਵਜੇ ਦੀ ਮੰਗ ਕੀਤੀ ਐ।
ਲੋਕਾਂ ਦਾ ਕਹਿਣਾ ਐ ਕਿ ਅਜਨਾਲਾ ਤੇ ਉਸ ਤੋਂ ਅੱਗੇ ‌ਹੋਰ ਇਲਾਕਿਆਂ ਵਿੱਚ ਹੜਾਂ ਦਾ ਕਾਰਨ ਬਣਨ ਵਾਲੇ ਸਿੰਘੋਵਾਲ ਤੇ ਨਜ਼ਦੀਕੀ ਪਿੰਡਾਂ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਵਿੱਚ  ਧੁੱਸੀਂ ਬੰਨ ਵਿੱਚ ਪਏ ਅੱਠ ਤੋਂ ਦਸ ਪਾੜ ਹਨ, ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਹੈ। ਇਹਨਾਂ ਪਾੜਾਂ ਵਿੱਚੋਂ ਤਿੰਨ ਸੌ ਫੁੱਟ ਤੱਕ ਚੌੜੇ ਹੋ ਗਏ ਹਨ ਪਰ ਇਹਨਾਂ ਨੂੰ ਪੂਰਨ ਦਾ ਕੰਮ ਅਜੇ ਸ਼ੁਰੂ ਤੱਕ ਨਹੀਂ ਹੋਇਆ। ਜਿਵੇਂ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਹਨ ਜੇਕਰ ਪਿੱਛੇ ਪਾਣੀ ਵਧਦਾ ਹੈ ਅਤੇ ਦੁਬਾਰਾ ਰਾਵੀ ਦਰਿਆ ਵਿੱਚ ਛੱਡਣਾ ਪੈਂਦਾ ਹੈ ਤਾਂ ਮੁੜ ਤੋਂ ਪਹਿਲਾਂ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ।

 

LEAVE A REPLY

Please enter your comment!
Please enter your name here