Uncategorized ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਪਹੁੰਚੀ ਬੀਬੀ ਪ੍ਰਭਲੀਨ ਕੌਰ/ ਗ਼ਲਤ ਬਿਆਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਾਮਲੇ ’ਚ ਰੱਖਿਆ ਆਪਣਾ ਪੱਖ/ ਜਥੇਦਾਰ ਨੇ ਗੁਰਮਤਿ ਮਰਿਆਦਾ ਮੁਤਾਬਕ ਕੀਰਤਨ ਜਾਰੀ ਰੱਖਣ ਲਈ ਕਿਹਾ By admin - April 26, 2025 0 10 Facebook Twitter Pinterest WhatsApp ਸ਼ੋਸ਼ਲ ਮੀਡੀਆ ਤੇ ਰੀਲਾਂ ਪਾਉਣ ਤੇ ਸਟੇਜਾਂ ਤੋਂ ਗਲਤ ਬਿਆਨਾਂ ਕਾਰਨ ਵਿਵਾਦਾਂ ਵਿਚ ਘਿਰੀ ਬੀਬੀ ਪ੍ਰਭਲੀਨ ਕੌਰ ਰਾਗੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਜਿੱਥੇ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰ ਕੇ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਪ੍ਰਭਲੀਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਸਾਹਮਣੇ ਆਪਣਾ ਰੱਖ ਰੱਖਿਆ ਐ ਅਤੇ ਜਥੇਦਾਰ ਨੇ ਉਨ੍ਹਾਂ ਨੂੰ ਸਟੇਜਾਂ ਤੋਂ ਗੁਰਮਿਤ ਮਰਿਆਦਾ ਮੁਤਾਬਕ ਬੋਲਣ ਅਤੇ ਕੀਰਤਨ ਜਾਰੀ ਰੱਖਣ ਦੀ ਲਈ ਕਿਹਾ ਐ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਉਨ੍ਹਾਂ ਦੇ ਮੰਨ ਤੇ ਪਿਆ ਬੋਝ ਉੱਤਰ ਗਿਆ ਐ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਉਨ੍ਹਾਂ ਦੀ ਕਿਰਦਾਰਕੁਸ਼ੀ ਮਾਮਲੇ ਵਿਚ ਵੀ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਐ।