Uncategorized ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ’ਚ ਟਲਿਆ ਵੱਡਾ ਹਾਦਸਾ/ ਬੱਚਿਆਂ ਲੈ ਕੇ ਜਾ ਰਹੀ ਨਿੱਜੀ ਸਕੂਲ ਦੀ ਵੈਨ ਨੂੰ ਲੱਗੀ ਅੱਗ/ ਲੋਕਾਂ ਵੱਲੋਂ ਸਮਾਂ ਰਹਿੰਦੇ ਕਾਬੂ ਪਾ ਲੈਣ ਕਾਰਨ ਨੁਕਸਾਨ ਤੋਂ ਬਚਾਅ By admin - April 26, 2025 0 8 Facebook Twitter Pinterest WhatsApp ਗੁਰਦਾਸਪੁਰ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਇਕ ਬੱਚਿਆਂ ਲੈ ਕੇ ਜਾ ਰਹੀ ਸਕੂਲੀ ਵੈਨ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲਿਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਹਾਦਸੇ ਲਈ ਬੱਸ ਦੀ ਕੰਡਮ ਹਾਲਤ ਨੂੰ ਜ਼ਿੰਮੇਵਾਰ ਦਸਦਿਆਂ ਸਕੂਲ ਮਾਲਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਸਥਿਤ ਇਕ ਨਿੱਜੀ ਸਕੂਲ ਦੀ ਵੈਨ ਨੂੰ ਪਿੰਡ ਰੱਤੇ ਵਿਖੇ ਬੱਚੇ ਛੱਡਣ ਆਉਣ ਦੌਰਾਨ ਅੱਗ ਲੱਗੀ ਹੋਈ ਸੀ। ਘਟਨਾ ਵੇਲੇ ਵੈਨ ਵਿਚ ਤਿੰਨ ਬੱਚੇ ਸਵਾਰ ਸਨ। ਆਸਪਾਸ ਮੌਜੂਦ ਲੋਕਾਂ ਦੇ ਰੌਲਾ ਪਾਉਣ ਤੇ ਡਰਾਈਵਰ ਨੇ ਬੱਸ ਖੜ੍ਹੀ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਬੱਚਿਆਂ ਨੂੰ ਤੁਰੰਤ ਥੱਲੇ ਉਤਾਰ ਕੇ ਅੱਗ ਤੇ ਕਾਬੂ ਪਾਇਆ। ਲੋਕਾਂ ਦਾ ਕਹਿਣਾ ਐ ਕਿ ਬੱਚਿਆਂ ਦੇ ਰੌਲਾ ਪਾਉਂਣ ਦੇ ਬਾਵਜੂਦ ਵੀ ਡਰਾਈਵਰ ਨੂੰ ਅੱਗ ਦਾ ਪਤਾ ਨਹੀਂ ਲੱਗਾ ਤੇ ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਕਿਤੇ ਜਾ ਕੇ ਡਰਾਈਵਰ ਨੇ ਬੱਸ ਖੜ੍ਹੀ ਕੀਤੀ। ਲੋਕਾਂ ਕਹਿਣਾ ਐ ਕਿ ਜੇਕਰ ਸਮੇਂ ਸਿਰ ਪਤਾ ਨਾ ਚੱਲਦਾ ਤਾਂ ਬੱਚਿਆਂ ਦਾ ਨੁਕਸਾਨ ਹੋਣ ਦੇ ਨਾਲ ਨਾਲ ਸੜਕ ਦੇ ਆਸ-ਪਾਸ ਖੜ੍ਹੇ ਕਣਕ ਦੇ ਖੇਤਾਂ ਵਿਚ ਵੀ ਅੱਗ ਲੱਗ ਸਕਦੀ ਸੀ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।