ਲੁਧਿਆਣਾ ਦੇ ਬੁੱਢੇ ਨਾਲੇ ਵਿਚ ਫੈਕਟਰੀਆਂ ਦਾ ਗੰਦਾ ਪਾਣੀ ਸੁੱਟੇ ਜਾਣ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਐ। ਇਸੇ ਨੂੰ ਲੈ ਕੇ ਬੀਤੇ ਦਿਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸਮਾਜ ਸੇਵੀ ਅਮਿਤੋਜ ਮਾਨ ਨੇ ਡਾਇੰਗ ਇੰਡਸਟਰੀ ਵੱਲੋਂ ਬੁੱਢੇ ਨਾਲੇ ਵਿਚ ਸੁੱਟੇ ਜਾ ਰਹੇ ਗੰਦੇ ਪਾਣੀ ਦਾ ਜਾਇਜ਼ਾ ਲੈਣ ਲਈ ਮੀਡੀਆ ਸਮੇਤ ਪਹੁੰਚੇ। ਇਸੇ ਦੌਰਾਨ ਡਾਇੰਗ ਇੰਡਸਟਰੀ ਦੇ ਆਗੂ ਵੀ ਮੌਕੇ ਤੇ ਪਹੁੰਚ ਗਏ, ਜਿਨ੍ਹਾਂ ਨੇ ਪਾਣੀ ਗੰਦਾ ਹੋਣ ਦੇ ਇਲਜਾਮਾ ਦਾ ਖੰਡਨ ਕੀਤਾ।
ਇਸੇ ਦੌਰਾਨ ਅਮਿਤੋਜ ਮਾਨ ਨੇ ਡਾਇੰਗ ਇੰਸਟਰੀਆਂ ਵੱਲੋਂ ਗੰਦਾ ਪਾਣੀ ਬੁੱਢੇ ਨਾਲੇ ਵਿਚ ਸੁੱਟਣ ਦਾ ਇਲਜਾਮ ਲਾਏ ਜਦਕਿ ਡਾਇੰਗ ਇੰਡਸਟਰੀ ਵਾਲਿਆਂ ਦਾ ਕਹਿਣਾ ਸੀ ਕਿ ਇੱਥੇ 400 ਡਾਇੰਗ ਇੰਡਸਟਰੀਆਂ ਨੇ ਜਦਕਿ ਉਨ੍ਹਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਐ। ਇਸੇ ਤਹਿਤ ਦੋਵੇਂ ਧਿਰਾਂ ਵਿਚਾਲੇ ਤਲਖ-ਕਲਾਮੀ ਵੀ ਹੋਈ ਅਤੇ ਦੋਵੇਂ ਧਿਰਾਂ ਨੇ ਇਕ ਦੂਜੇ ਖਿਲਾਫ ਗੰਭੀਰ ਇਲਜਾਮ ਵੀ ਲਾਏ।