ਮੋਗਾ ਪੁਲਿਸ ਵੱਲੋਂ 120 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ; ਟਰਾਲੇ ’ਚ ਲੁਕੋ ਕੇ ਲਿਜਾਈ ਜਾ ਰਹੀ ਸੀ ਸ਼ਰਾਬ

0
7

ਮੋਗਾ ਦੀ ਥਾਣਾ ਸਿਟੀ ਸਾਊਥ ਪੁਲਿਸ ਨੇ 120 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਐ। ਇਹ ਸ਼ਰਾਬ 10 ਟਾਇਰਾਂ ਟਰਾਲੇ ਵਿਚ ਛੁਪਾ ਕੇ ਲਿਜਾਈ ਜਾ ਰਹੀ ਸੀ। ਪੁਲਿਸ ਨੇ ਟਰਾਲਾ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਫੜੇ ਗਏ ਮੁਲਜਮ ਦੀ ਪਛਾਣ ਜਗਦੇਵ ਸਿੰਘ ਗੋਰਾ ਵਾਸੀ ਇੰਦਰਾ ਕਾਲੋਨੀ ਵਜੋਂ ਹੋਈ ਐ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਸਖਸ਼ ਟਰਾਲੇ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਲਿਆ ਕੇ ਅੱਗੇ ਵੇਚਣ ਦੀ ਫਿਰਾਖ ਵਿਚ ਐ। ਪੁਲਿਸ ਨੇ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰਾਲੇ ਵਿਚੋਂ ਚੰਡੀਗੜ੍ਹ ਮਾਰਕਾ 120 ਪੇਟੀਆਂ ਸ਼ਰਾਬ ਬਰਾਮਦ ਹੋਈ। ਟਰੱਕ ਚਾਲਕ ਪੁਲਿਸ ਨੂੰ ਵੇਖ ਕੇ ਫਰਾਰ ਹੋ ਗਿਆ। ਪੁਲਿਸ ਨੇ ਆਬਕਾਰੀ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here