ਫਰੀਦਕੋਟ ਦੇ ਟੈਕਸੀ ਚਾਲਕਾਂ ਦੀ ਸਰਕਾਰ ਅੱਗੇ ਅਪੀਲ; ਹੜ੍ਹਾਂ ਦੇ ਚਲਦਿਆਂ ਗੱਡੀਆਂ ਦੀਆਂ ਕਿਸ਼ਤਾਂ ਅੱਗੇ ਪਾਉਣ ਦੀ ਮੰਗ

0
6

ਫਰੀਦਕੋਟ ਦੇ ਟੂਰ ਐਂਡ ਟਰੈਵਲ ਟੈਕਸੀ ਯੂਨੀਅਨ ਦੇ ਆਗੂਆਂ ਨੇ ਸਰਕਾਰਾਂ ਅੱਗੇ ਮਦਦ ਲਈ ਗੁਹਾਰ ਲਗਾਈ ਐ। ਇਸ ਸਬੰਧੀ ਜਾਣਕਾਰੀ  ਦਿੰਦਿਆਂ ਯੂਨੀਅਨ ਦੇ ਪੰਜਾਬ ਹਰਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਕਾਰਨ ਜਿੱਥੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਮਾਰ ਕਾਰਨ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗਰਮੀਆਂ ਵਿਚ ਪਹਾੜੀ ਇਲਾਕਿਆਂ ਅੰਦਰ ਭਾਰੀ ਬਰਸਾਤਾਂ ਕਾਰਨ ਉਨ੍ਹਾਂ ਦੇ ਕਾਰੋਬਾਰ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਪੰਜਾਬ ਅੰਦਰ ਆਏ ਹੜ੍ਹਾਂ ਨੇ ਉਨ੍ਹਾਂ ਦੇ ਕਾਰੋਬਾਰ ਤੇ ਅਸਰ ਪਾਇਆ ਐ, ਜਿਸ ਦੇ ਚਲਦਿਆਂ ਉਹ ਗੱਡੀਆਂ ਦੀਆਂ ਕਿਸ਼ਤਾਂ ਅਤੇ ਟੈਕਸ ਤਾਰਨ ਦੀ ਹਾਲਤ ਵਿਚ ਨਹੀਂ ਹਨ। ਉਨ੍ਹਾਂ ਨੇ ਸਰਕਾਰ ਤੋਂ ਗੱਡੀਆਂ ਦੀਆਂ ਕਿਸ਼ਤਾਂ ਅਤੇ ਟੈਕਸ ਦੀ ਵਸੂਲੀ ਅੱਗੇ ਪਾਉਣ ਦੀ ਮੰਗ ਕੀਤੀ ਐ।
ਉਨ੍ਹਾਂ ਹੋਰ ਕਿਹਾ ਕਿ ਗਰਮੀਆਂ ਚ ਲੋਕ ਪਹਾੜਾਂ ‘ਚ ਘੁੰਮਣ ਜਾਂਦੇ ਸਨ ਜਾਂ ਧਾਰਿਮਕ ਸਥਾਨਾਂ ਤੇ ਟੂਰ ਕਰਦੇ ਸਨ, ਪਰ ਭਾਰੀ ਮੀਹ ਦੇ ਚਲਦਿਆਂ ਇਹ ਕੰਮ ਪੂਰੀ ਤਰਾਂ ਬੰਦ ਹੋ ਚੁਕਿਆ ਐ। ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਦੀਆਂ ਗੱਡੀਆਂ ਘਰਾਂ ‘ਚ ਖੜੀਆਂ ਹਨ ਜਿਨ੍ਹਾਂ ਦੀਆਂ ਕਿਸ਼ਤਾ ਅਤੇ ਟੈਕਸ ਉਸੇ ਤਰਾਂ ਭਰਨੇ ਪੇ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਲੱਗਣ ਵਾਲੇ ਕੁਆਟਰਲੀ ਟੈਕਸ ਚੋ ਛੋਟ ਦਿੱਤੀ ਜਾਵੇ ਅਤੇ ਉਨ੍ਹਾਂ ਦੀਆਂ ਬੈੰਕ ਕਿਸ਼ਤਾ ਨੂੰ ਲੋਕ ਡਾਊਣ ਵਾਂਗ ਦੋ ਮਹੀਨੇ ਲਈ ਰੋਕ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਸਹੀ ਰਹਿ ਸਕੇ।
ਦੱਸਣਯੋਗ ਐ ਕਿ ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਅਤੇ ਮੈਦਾਨੀ ਇਲਾਕਿਆਂ ਚ ਹੋਈ ਭਾਰੀ ਬਾਰਿਸ਼ ਨੇ ਭਿਅੰਕਰ ਤਬਾਹੀ ਮਚਾਈ ਹੋਈ ਜਿਸ ਕਾਰਨ ਜਿਥੇ ਪਹਾੜੀ ਇਲਾਕਿਆਂ ਵਿੱਚ ਭਿਅੰਕਰ ਤਬਾਹੀ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਹੜਾਂ ਵਾਲੀ ਸਥਿਤੀ ਬਣਾ ਦਿੱਤੀ ਹੈ ਜਿਸ ਦੇ ਚਲਦੇ ਕਈ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਲੋਕਾਂ ਦੇ ਰੁਜ਼ਗਾਰ ਦੇ ਨਾਲ ਨਾਲ ਉਹਨਾਂ ਦੇ ਵਸੀਲੇ ਵੀ ਤਬਾਹ ਹੋ ਚੁੱਕੇ ਹਨ। ਅਜਿਹੇ ਹੀ ਹਾਲਾਤ ਟੂਰ ਐਂਡ ਟਰੈਵਲ ਅਤੇ ਟੈਕਸੀ ਚਾਲਕਾਂ ਦੇ ਬਣੇ ਹੋਏ ਨੇ। ਜਿਸ ਦੇ ਚਲਦਿਆਂ ਉਨ੍ਹਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ।

LEAVE A REPLY

Please enter your comment!
Please enter your name here