ਗੁਰਦਾਸਪੁਰ ’ਚ ਕਾਰ ਸੇਵਾ ਵਾਲੇ ਬਾਬਿਆਂ ਨੇ ਸੰਭਾਲਿਆ ਮੋਰਚਾ; 500 ਫੁੱਟ ਪਏ ਪਾੜ ਨੂੰ ਪੂਰਨ ਲਈ ਕਾਰ ਸੇਵਾ ਕੀਤੀ ਸ਼ੁਰੂ

0
7

ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਘੋਨੇਵਾਲ ਨਜ਼ਦੀਕ ਧੁੱਸੀ ਬੰਨ ਚ ਪਏ 500 ਫੁੱਟ ਪਾੜ ਨੇ ਘੋਨੇਵਾਲ ਰਮਦਾਸ ਅਜਨਾਲਾ ਵਾਲੇ ਪਾਸੇ ਤਬਾਹੀ ਮਚਾਈ ਸੀ। ਇਸੇ ਧੁੱਸੀ ਚ ਪਏ ਪਾੜ ਦੇ ਨਾਲ ਪਿੰਡ ਘੋਨੇਵਾਲ ਦੇ ਇੱਕ ਨੌਜਵਾਨ ਦੀ ਡੇਢ ਕਰੋੜ ਦੀ ਲਾਗਤ ਨਾਲ ਬਣੀ ਕੋਠੀ ਢਹਿ ਢੇਰੀ ਹੋ ਗਈ ਸੀ।
ਇਸ ਪਾੜ ਨੂੰ ਪੂਰਨ ਲਈ ਕਾਰ ਸੇਵਾ ਵਾਲੇ ਬਾਬਿਆਂ ਨੇ ਮੋਰਚਾ ਸੰਭਾਲ ਲਿਆ ਐ। ਗੁਰੂ ਕਾ ਬਾਗ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਸੰਗਤਾਂ ਨੇ ਕਾਰ ਸੇਵਾ ਆਰੰਭ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਸਤਨਾਮ ਸਿੰਘ ਨੇ ਕਿਹ ਕਿ ਇਸ ਪਾੜਨ ਕਾਰਨ ਲੋਕਾਂ ਦੇ ਭਾਰੀ ਨੁਕਸਾਨ ਹੋ ਰਿਹਾ ਐ, ਜਿਸ ਦੇ ਚਲਦਿਆਂ ਇਸ ਨੂੰ ਛੇਤੀ ਪੂਰਨਾ ਬਹੁਤ ਜ਼ਰੂਰੀ ਐ ਜਿਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।
ਦੱਸਣਯੋਗ ਐ ਕਿ ਪਾੜ ਨੂੰ ਪੂਰਨ ਲਈ ਵੀਰਵਾਰ ਤੋਂ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਸੰਗਤਾਂ ਅਰਦਾਸ ਬੇਨਤੀ ਕਰਨ ਉਪਰੰਤ ਪਾੜ ਨੂੰ ਪੂਰਨ ਲਈ ਹੰਭਲਾ ਮਾਰ ਰਹੀਆਂ ਹਨ। ਪਾੜ ਨੂੰ ਪੂਰਨ ਲਈ ਦਿਨ ਰਾਤ ਸੰਗਤਾਂ ਸੇਵਾ ਚ ਜੁੱਟੀਆਂ ਹੋਈਆਂ ਹਨ।
ਕਾਰ ਸੇਵਾ ਮੁਖੀ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪਾੜ ਨੇ ਸੈਂਕੜੇ ਪਿੰਡਾਂ ਨੂੰ ਆਪਣੀ ਮਾਰ ਹੇਠ ਲਿਆ ਹੈ। ਉਹਨਾਂ ਦੱਸਿਆ ਕਿ ਘੋਨੇਵਾਲ ਦੇ ਪਾੜ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਉਹਨਾਂ ਦੱਸਿਆ ਕਿ ਇਸ ਪਾੜ ਤੇ ਬੰਨ ਬਣਾਉਣ ਲਈ ਸੰਗਤਾਂ ਕਾਰ ਸੇਵਾ ਕਰ ਰਹੀਆਂ ਨੇ ਵਾਹਿਗੁਰੂ ਦੀ ਮਿਹਰ ਰਹੀ ਤਾਂ ਇਸ ਨੂੰ ਬਹੁਤ ਛੇਤੀ ਪੂਰ ਲਿਆ ਜਾਵੇਗਾ।

LEAVE A REPLY

Please enter your comment!
Please enter your name here