ਪੰਜਾਬ ਮੰਤਰੀ ਬਰਿੰਦਰ ਗੋਇਲ ਦਾ ਕੇਂਦਰੀ ਮੰਤਰੀ ’ਤੇ ਸ਼ਬਦੀ ਹਮਲਾ; ਨਾਜਾਇਜ਼ ਮਾਇਨਿੰਗ ਬਾਰੇ ਦਿੱਤੇ ਬਿਆਨ ਦੀ ਕੀਤੀ ਨਿੰਦਾ By admin - September 6, 2025 0 8 Facebook Twitter Pinterest WhatsApp ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੇ ਬਿਆਨ ’ਤੇ ਨਿਰਾਸ਼ਾ ਜਾਹਰ ਕੀਤੀ ਐ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੀ ਆਮਦ ਤੋਂ ਕਾਫੀ ਉਮੀਦਾਂ ਸੀ ਪਰ ਉਨ੍ਹਾਂ ਨੇ ਨਾਜਾਇਜ਼ ਮਾਇਨਿੰਗ ਬਾਰੇ ਬਿਆਨ ਦੇ ਕੇ ਨਿਰਾਸ਼ ਕੀਤਾ ਐ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਹੜ੍ਹਾਂ ਤੇ ਸਿਆਸਤ ਕਰਨ ਦੀ ਥਾਂ ਪੀੜਤ ਲੋਕਾਂ ਦੀ ਮਦਦ ਬਾਰੇ ਬਿਆਨ ਦੇਣਾ ਚਾਹੀਦਾ ਸੀ ਪਰ ਕੇਂਦਰੀ ਮੰਤਰੀ ਕੇਵਲ ਸਿਆਸੀ ਬਿਆਨ ਦੇ ਕੇ ਵਾਪਸ ਚਲੇ ਗਏ ਨੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਦਾ ਕਾਰਨ ਪਹਾੜੀ ਇਲਾਕਿਆਂ ਅੰਦਰ ਭਾਰੀ ਬਾਰਿਸ਼ਾਂ ਕਾਰਨ ਆਈ ਐ ਜਦਕਿ ਕੇਂਦਰੀ ਮੰਤਰੀ ਇਸ ਨੂੰ ਨਾਜਾਇਜ ਮਾਇਨਿੰਗ ਅਤੇ ਬੰਨ੍ਹਾਂ ਦੀ ਕਮਜੋਰੀ ਨਾਲ ਜੋੜ ਰਹੇ ਨੇ। ਉਨ੍ਹਾਂ ਕੇਂਦਰ ਸਰਕਾਰ ਔਖੇ ਵੇਲੇ ਪੰਜਾਬੀਆਂ ਦੀ ਮਦਦ ਕਰਨ ਦੀ ਥਾਂ ਬਹਾਨੇ ਘੜ ਰਹੀ ਐ।