ਲਗਾਤਾਰ ਪੈ ਰਹੀ ਭਾਰੀ ਮੀਂਹ ਦੇ ਚਲਦਿਆਂ ਜਿੱਥੇ ਹੜ੍ਹਾਂ ਦਾ ਪਰਕੋਪ ਲਗਾਤਾਰ ਜਾਰੀ ਐ, ਉੱਥੇ ਹੀ ਲੋਕਾਂ ਦੇ ਘਰ ਡਿੱਗਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਪਿੰਡ ਤੱਤਲੇ ਤੋਂ ਸਾਹਮਣੇ ਆਇਆ ਐ, ਜਿੱਥੇ ਇਕ ਕਿਸਾਨ ਪਰਿਵਾਰ ਦਾ 100 ਫੁੱਟੀ ਲੈਂਟਰ ਵਾਲਾ ਸ਼ੈਂਡ ਡਿੱਗ ਪਿਆ। ਗਨੀਮਤ ਇਹ ਰਹੀ ਕਿ ਘਰ ਦੇ ਮੈਂਬਰਾਂ ਤੇ ਪਸ਼ੂਆਂ ਦਾ ਬਚਾਅ ਹੋ ਗਿਆ ਪਰ 15 ਟਰਾਲੀਆਂ ਤੂੜੀ ਤੇ ਟੋਕਾ ਬਰਬਾਦ ਹੋ ਗਿਆ। ਕਿਸਾਨ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ 15 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਐ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਐ।
ਦੱਸਿਆ ਜਾ ਰਿਹਾ ਹੈ ਕਿ ਇਹ ਸ਼ੈਡ 100 ਫੁੱਟ ਲੰਬਾ ਤੇ 20 ਫੁੱਟ ਚੋੜਾ ਸੀ ਅਤੇ ਚੰਗੀ ਤਰ੍ਹਾਂ ਸੀਮਿਟ ਸਰੀਆ ਤੇ ਲੈਂਟਰ ਪਾ ਕੇ ਬਣਾਇਆ ਗਿਆ ਸੀ ਪਰ ਬਾਰਿਸ਼ ਦੇ ਪਾਣੀ ਅੱਗੇ ਟਿੱਕ ਨਹੀਂ ਸੀ ਸਕਿਆ। ਗਨੀਮਤ ਇਹ ਰਹੀ ਕਿ ਸੈ਼ਡ ਡਿੱਗਣ ਤੋਂ ਪਹਿਲਾਂ ਹੀ ਸ਼ੈਡੋ ਥੱਲੇ ਬੰਨੇ ਡੰਗਰ ਅਤੇ ਪ੍ਰਵਾਸੀ ਉਥੋਂ ਕੱਢ ਲਏ ਗਏ ਸਨ। ਕਿਸਾਨ ਸੁਰਿੰਦਰ ਪਾਲ ਨੇ ਦੱਸਿਆ ਕਿ ਉਸਦੀ ਡੇਢ ਕਿੱਲੇ ਜ਼ਮੀਨ ਹੈ ਤੇ ਪਰਿਵਾਰ ਡੰਗਰਾਂ ਦੇ ਸਿਰ ’ਤੇ ਹੀ ਪਲਦਾ ਸੀ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੀੜਿਤ ਕਿਸਾਨ ਲਈ ਮਦਦ ਦੀ ਅਪੀਲ ਕੀਤੀ ਹੈ।