ਪੰਜਾਬ ਜਲਾਲਾਬਾਦ ਦੇ ਹੜ੍ਹ ਪੀੜਤਾਂ ਦੀ ਡਾ. ਬਲਜੀਤ ਕੌਰ ਵੱਲੋਂ ਮਦਦ; ਚਾਰਾ, ਰਾਸ਼ਨ ਦੀਆਂ ਟਰਾਲੀਆਂ ਤੇ 3 ਲੱਖ ਨਕਦ ਨਗਦੀ ਦਾਨ By admin - September 5, 2025 0 10 Facebook Twitter Pinterest WhatsApp ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਲਾਲਾਬਾਦ ਦੇ ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਐ। ਮੰਤਰੀ ਨੇ ਪ੍ਰਭਾਵਿਤ ਇਲਾਕਿਆਂ ਅੰਦਰ ਪਸ਼ੂਆਂ ਲਈ ਚਾਰਾ ਅਤੇ ਰਾਸ਼ਨ ਦੀਆਂ ਟਰਾਲੀਆਂ ਭੇਜਣ ਦੇ ਨਾਲ ਨਾਲ 3 ਲੱਖ ਨਕਦ ਰਾਸੀ ਦਿੱਤੀ ਗਈ ਐ। ਮੰਤਰੀ ਨੇ ਇਹ ਰਕਮ ਵਿਧਾਇਕ ਗੋਲਡੀ ਕੰਬੋਜ ਵੱਲੋਂ ਬੇੜੀਆਂ ਦੀ ਕੀਤੀ ਮੰਗ ਪੂਰੀ ਕਰਨ ਲਈ ਦਿੱਤੀ ਐ। ਮੰਤਰੀ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਅੰਦਰ ਹੋਏ ਫਸਲੀ ਨੁਕਸਾਨ ਦੀਆਂ ਗਿਰਦਾਵਰੀਆਂ ਦੇ ਹੁਕਮ ਦਿੱਤੇ ਨੇ। ਉਨ੍ਹਾਂ ਕਿਹਾ ਕਿ ਪਾਣੀ ਨਿਕਲਣ ਤੋਂ ਬਾਦ ਪੀੜਤਾ ਨੂੰ ਬਣਦਾ ਮੁਆਵਜਾ ਦੇਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੱਚੀਆਂ ਜ਼ਮੀਨਾਂ ਦੇ ਮਾਲਕਾਂ ਤਕ ਰਾਹਤ ਪਹੁੰਚਾਉਣ ਲਈ ਵੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਹਰ ਪੀੜਤ ਨੂੰ ਬਣਦਾ ਮੁਆਵਜਾ ਯਕੀਨੀ ਬਣਾਇਆ ਜਾਵੇਗਾ।