ਪੰਜਾਬ ਗੁਰਦਾਸਪੁਰ ’ਚ ਹੜ੍ਹ ਦੀ ਭੇਂਟ ਚੜ੍ਹਿਆ ਗ੍ਰੰਥੀ ਸਿੰਘ ਦਾ ਘਰ; ਲੋਕਾਂ ਲਈ ਅਨਾਊਂਸਮੈਂਟ ਕਰਨ ਦੌਰਾਨ ਢਹਿਆ ਖੁਦ ਦਾ ਘਰ By admin - September 5, 2025 0 4 Facebook Twitter Pinterest WhatsApp ਗੁਰਦਾਸਪੁਰ ਜਿਲ੍ਹੇ ਅੰਦਰ ਆਏ ਹੜ੍ਹਾਂ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਐ। ਇਨ੍ਹਾਂ ਹੜ੍ਹ ਮਾਰੇ ਲੋਕਾਂ ਵਿਚ ਇਕ ਅਪਾਹਜ ਗ੍ਰੰਥੀ ਸਿੰਘ ਵੀ ਸ਼ਾਮਲ ਐ, ਜੋ ਲੋਕਾਂ ਦੇ ਘਰ ਘਾਟ ਬਚਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰ ਰਿਹਾ ਸੀ ਕਿ ਇਸੇ ਦੌਰਾਨ ਆਏ ਪਾਣੀ ਨੇ ਉਸ ਦਾ ਖੁਦ ਦਾ ਘਰ ਢਹਿ-ਢੇਰੀ ਕਰ ਦਿੱਤਾ ਐ। ਘਟਨਾ ਗੁਰਦਾਸਪੁਰ ਦੇ ਪਿੰਡ ਰਤਕ ਛਤਰ ਦੀ ਐ ਜਿੱਥੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ 2 ਵਜੇ ਪਾਣੀ ਦਾ ਪੱਧਰ ਵਧਣ ਸਬੰਧੀ ਲੋਕਾਂ ਨੂੰ ਸੁਚੇਤ ਕਰ ਰਹੇ ਸਨ ਕਿ ਉਨ੍ਹਾਂ ਦਾ ਘਰ ਪਾਣੀ ਦੀ ਲਪੇਟ ਵਿਚ ਆ ਗਿਆ। ਗ੍ਰੰਥੀ ਸਿੰਘ ਦਾ ਘਰ ਪੂਰੀ ਤਰ੍ਹਾਂ ਢਹਿ ਚੁੱਕਾ ਐ ਅਤੇ ਹੁਣ ਉਨ੍ਹਾਂ ਨੂੰ ਦੁਬਾਰਾ ਘਰ ਕਿਵੇਂ ਬਣੇਗਾ, ਦਾ ਡਰ ਸਤਾ ਰਿਹਾ ਐ। ਇਸ ਸਬੰਧੀ ਗੱਲਬਾਤ ਕਰਦਿਆਂ ਗ੍ਰੰਥੀ ਸਿੰਘ ਨੇ ਕਿਹਾ ਕਿ ਰਾਤ 2 ਵਜੇ ਪਾਣੀ ਦਾ ਪੱਧਰ ਬਹੁਤ ਵਧ ਗਿਆ ਤੇ ਉਹ ਰਾਤ 2 ਵਜੇ ਗੁਰਦੁਆਰਾ ਸਾਹਿਬ ਗਿਆ ਜਿਸ ਮਗਰੋਂ ਉਹ ਫਿਰ ਸਵੇਰੇ 4 ਵਜੇ ਅੰਮ੍ਰਿਤ ਵੇਲੇ ਪਾਠ ਕਰਨ ਲਈ ਗਿਆ ਤਾਂ ਉਸਨੂੰ ਸੂਚਨਾ ਮਿਲੀ ਕਿ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ਅਨਾਉਂਸਮੈਂਟ ਕਰਦਾ ਰਿਹਾ ਤੇ ਮੈਨੂੰ ਪਿੰਡ ਦੇ ਹੀ ਕਿਸੇ ਸ਼ਖਸ ਨੇ ਆ ਕੇ ਪੁੱਛਿਆ ਕਿ ਤੇਰੇ ਪਰਿਵਾਰ ਦਾ ਕੀ ਹਾਲ ਐ ਅਤੇ ਜਦੋਂ ਮੈਂ ਘਰ ਫੋਨ ਕਰ ਕੇ ਪੁੱਛਿਆ ਤਾ ਪਤਾ ਲੱਗਾ ਕਿ ਉਸਦਾ ਸਾਰਾ ਘਰ ਢਹਿ ਢੇਰੀ ਹੋ ਗਿਆ ਹੈ ਅਤੇ ਪਰਿਵਾਰ ਨੇ ਮੁਸ਼ਕਲ ਨਾਲ ਭੱਜ ਕੇ ਜਾਨ ਬਚਾਈ ਐ। ਉਨ੍ਹਾਂ ਕਿਹਾ ਕਿ ਭਾਵੇਂ ਮੈਨੂੰ ਦੁਬਾਰਾ ਘਰ ਬਣਾਉਣ ਦਾ ਡਰ ਸਤਾ ਰਿਹਾ ਐ ਪਰ ਫਿਰ ਵੀ ਉਸ ਨੂੰ ਉਸ ਵਾਹਿਗੁਰੂ ਤੇ ਭਰੋਸਾ ਐ ਕਿ ਜਿਸ ਤਰ੍ਹਾਂ ਉਸ ਨੇ ਘਰ ਉਜਾੜਿਆ ਐ, ਇਸ ਨੂੰ ਅਬਾਦ ਵੀ ਉਹੀ ਕਰੇਗਾ।