ਗੁਰਦਾਸਪੁਰ ’ਚ ਆਪਸ ’ਚ ਟਕਰਾਈਆਂ ਕਈ ਗੱਡੀਆਂ; ਅਚਾਨਕ ਮੋੜ ਕੱਟਣ ਕਾਰਨ ਵਾਪਰਿਆ ਹਾਦਸਾ

0
5

 

ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਬੱਬੇਹਾਲੀ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇੱਕ ਤੋਂ ਬਾਅਦ ਇੱਕ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਪ੍ਰਤੱਖ ਦਰਸ਼ੀਆਂ ਅਨੁਸਾਰ ਇੱਕ ਗੱਡੀ ਦੇ ਡਰਾਈਵਰ ਨੇ ਅਚਾਨਕ ਮੋੜਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀਆਂ ਗੱਡੀਆਂ ਬੇਕਾਬੂ ਹੋ ਕੇ  ਇੱਕ ਤੋਂ ਬਾਅਦ ਇੱਕ ਇਕ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਐ। ਇਸੇ ਦੌਰਾਨ ਘਟਨਾ ਦੀ ਸੀਸੀਟੀਵੀ ਵੀ ਸਾਮ੍ਹਣੇ ਆਈ ਹੈ। ਘਟਨਾ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਜ਼ਦੀਕੀ ਪਿੰਡ ਬੱਬੇਹਾਲੀ ਦੇ ਵਾਸੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਅਚਾਨਕ ਇੱਕ ਲੁਧਿਆਣਾ ਨੰਬਰ ਦੀ ਕਾਰ ਵਾਲੇ ਨੇ ਗੱਡੀ ਮੋੜ ਲਈ ਤਾਂ ਪਿੱਛੋਂ ਇੱਕ ਦੇ ਬਾਅਦ ਇੱਕ ਗੱਡੀਆਂ ਇੱਕ ਦੂਸਰੇ ਨਾਲ ਟਕਰਾ ਗਈਆਂ ਜਿਸ ਦੇ ਨਾਲ ਬੇਹਦ ਨੁਕਸਾਨ ਹੋਇਆ ਹੈ। ਇਸੇ ਦੌਰਾਨ ਹਾਦਸੇ ਦਾ ਕਾਰਨ ਬਣੀ ਗੱਡੀ ਦੇ ਡਰਾਈਵਰ ਦੀ ਬਾਕੀ ਗੱਡੀਆਂ ਦੇ ਡਰਾਈਵਰਾਂ ਨਾਲ ਬਹਿਸ਼ਬਾਜ਼ੀ ਵੀ ਹੋਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here