ਪੰਜਾਬ ਬਰਨਾਲਾ ਸਰਕਾਰੀ ਹਸਪਤਾਲ ਦੇ ਰਿਹਾ ਹਾਦਸਿਆਂ ਨੂੰ ਸੱਦਾ; ਬਾਰਿਸ਼ ਦੇ ਚਲਦਿਆਂ ਥਾਂ ਥਾਂ ਤੋਂ ਟਪਕ ਰਿਹਾ ਮੀਂਹ ਦਾ ਪਾਣੀ By admin - September 5, 2025 0 4 Facebook Twitter Pinterest WhatsApp ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਇਮਾਰਤ ਦੇ ਹਾਲਤ ਕਾਫੀ ਤਰਸਯੋਗ ਬਣੇ ਹੋਏ ਨੇ। ਭਾਰੀ ਮੀਂਹ ਦੇ ਚਲਦਿਆਂ ਇੱਥੇ ਥਾਂ ਥਾਂ ਤੋਂ ਪਾਣੀ ਟਪਕ ਰਿਹਾ ਐ। ਹਾਲਤ ਇੰਨੇ ਖਰਾਬ ਨੇ ਕਿ ਇਮਾਰਤ ਦੀਆਂ ਕਈ ਥਾਵਾਂ ਤੋਂ ਸੀਮਿੰਟ ਡਿੱਗਣ ਲੱਗ ਪਿਆ ਐ। ਇਮਾਰਤ ਖਸਤਾ ਹਾਲਤ ਹੋਣ ਦੇ ਬਾਵਜੂਦ ਇੱਥੇ ਰੋਜ਼ਾਨਾ ਵੱਡੀ ਗਿਣਤੀ ਮਰੀਜ਼ ਆਉਂਦੇ ਨੇ, ਜਿਨ੍ਹਾਂ ਲਈ ਡਾਕਟਰ ਅਤੇ ਬਾਕੀ ਸਟਾਫ ਆਪਣੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਇੱਥੇ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਐ। ਹਸਪਤਾਲ ਵਿਚ ਆਏ ਲੋਕਾਂ ਨੇ ਪ੍ਰਸ਼ਾਸਨ ਤੋਂ ਹਸਪਤਾਲ ਦੀ ਇਮਾਰਤ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ। ਇੱਥੇ ਤੈਨਾਤ ਡਾਕਟਰਾਂ ਅਨੁਸਾਰ ਉਹ ਹਸਪਤਾਲ ਦੀ ਇਮਾਰਤ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਨੇ ਪਰ ਅਜੇ ਤਕ ਕਾਰਵਾਈ ਨਹੀਂ ਹੋਈ। ਉੱਥੇ ਹੀ ਮਸਲੇ ਬਾਰੇ ਪੁੱਛੇ ਜਾਣ ਤੇ ਡੀਸੀ ਬਰਨਾਲਾ ਨੇ ਕਿਹਾ ਹੈ ਕਿ ਹਸਪਤਾਲ ਦੀ ਇਮਾਰਤ ਦਾ ਮੁਲਾਂਕਣ ਕਰਵਾ ਕੇ ਲੋੜੀਂਦਾ ਕੰਮ ਛੇਤੀ ਪੂਰਾ ਕਰਵਾਇਆ ਜਾਵੇਗਾ। ਇਸ ਸਬੰਧੀ ਪੁੱਛੇ ਜਾਣ ਤੇ ਜਨਰਲ ਸਰਜਨ ਡਾ. ਰਾਜਕੁਮਾਰ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੀ ਇਮਾਰਤ ਲਗਭਗ 50-60 ਸਾਲ ਪੁਰਾਣੀ ਹੈ। ਪੰਜਾਬ ਵਿੱਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਥੇ ਸਿਰਫ਼ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਇਮਾਰਤ ‘ਤੇ ਪਾਣੀ ਇਕੱਠਾ ਹੋਣ ਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਹਸਪਤਾਲ ਦੀ ਇਮਾਰਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।