ਹੁਸ਼ਿਆਰਪੁਰ ’ਚ ਟਰੈਕਟਰ ਟਰਾਲੀ ’ਤੇ ਤੁਰੀ ਬਰਾਤ; ਘਰ ਦੇ ਬਾਹਰ ਚਾਰੇ ਪਾਸੇ ਖੜ੍ਹਾ ਸੀ ਮੀਂਹ ਦਾ ਪਾਣੀ

0
7

ਪੰਜਾਬ ਅੰਦਰ ਹੜ੍ਹਾਂ ਦੀ ਮਾਰ ਦੇ ਚਲਦਿਆਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਕੁੱਝ ਦਿਲਚਸਪ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਲਗਾਤਾਰ 24 ਘੰਟੇ ਤੋਂ ਮੀਂਹ ਪੈ ਰਿਹਾ ਹੈ ਅਤੇ ਪਿੰਡਾਂ ਵਿੱਚ ਪਾਣੀ ਭਰਿਆ ਹੋਇਆ ਹੈ। ਹੜ੍ਹ ਵਿਚਕਾਰ ਨੌਜਵਾਨ ਦਾ ਵਿਆਹ ਸੀ ਅਤੇ ਉਹ ਘਰ ਦੇ ਬਾਹਰ ਖੜ੍ਹੇ ਪਾਣੀ ਕਾਰਣ ਬਰਾਤ ਵਾਲੀ ਕਾਰ ਤੱਕ ਪਹੁੰਚਣ ਦੇ ਯੋਗ ਨਹੀਂ ਸੀ, ਜਿਸ ਦੇ ਚਲਦਿਆਂ ਲਾੜੇ ਨੂੰ ਟਰੈਕਟਰ ਟਰਾਲੀ ਵਿੱਚ ਚੜ੍ਹਾ ਕੇ ਬਰਾਤ ਵਾਲੀ ਕਾਰ ਤੱਕ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਬਰਾਤ ਰਵਾਨਾ ਹੋਈ। ਬਰਾਤ ਤੁਰਨ ਦੀਆਂ ਦਿਲਚਸਪ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਜਦੋਂ ਆਪਣੀ ਕਾਰ ਤੱਕ ਪਹੁੰਚਣ ਲਈ ਲਾੜਾ ਪਾਣੀ ਵਿੱਚੋਂ ਟਰੈਕਟਰ ਟਰਾਲੀ ਲੈ ਕੇ ਪਹੁੰਚਿਆ।

LEAVE A REPLY

Please enter your comment!
Please enter your name here