ਪੰਜਾਬ ਤਰਨ ਤਾਰਨ ਦੇ ਪਿੰਡ ਚਤਾਲਾ ’ਚ ਮੀਂਹ ਨਾਲ ਡਿੱਗੀ ਛੱਤ; ਵਿਧਵਾ ਔਰਤ ਮਾੜੇ ਹਾਲਾਤਾਂ ’ਚ ਰਹਿਣ ਲਈ ਮਜ਼ਬੂਰ; ਸਮਾਜ ਸੇਵੀਆਂ ਅੱਗੇ ਮਦਦ ਲਈ ਲਾਈ ਗੁਹਾਰ By admin - September 4, 2025 0 10 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਪਿੰਡ ਚਤਾਲਾ ਵਾਸੀ ਵਿਧਵਾ ਦੀ ਭਾਰੀ ਮੀਂਹ ਦੇ ਚਲਦਿਆਂ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਨੂੰ ਛੋਟੇ ਬੱਚਿਆਂ ਸਮੇਤ ਖੁੱਲ੍ਹ ਅਸਮਾਨ ਹੇਠਾਂ ਰਹਿਣਾ ਪੈ ਰਿਹਾ ਐ। ਪੀੜਤਾ ਪਿੰਦਰ ਕੌਰ ਦੇ ਦੱਸਣ ਮੁਤਾਬਕ ਉਸ ਦੇ ਘਰ ਦੀ ਛੱਤ ਡਿੱਗਣ ਕਾਰਨ ਸਾਰਾ ਸਮਾਨ ਬਰਬਾਦ ਹੋ ਚੁੱਕਾ ਐ, ਜਿਸ ਦੇ ਚਲਦਿਆਂ ਉਹ ਛੋਟੇ ਛੋਟੇ ਬੱਚਿਆਂ ਸਮੇਤ ਇਕ ਬਾਥਰੂਮ ਅੰਦਰ ਦਿਨ-ਕੱਟੀ ਕਰ ਰਹੀ ਐ। ਭਾਵੇਂ ਗੁਆਂਢ ਵਿਚ ਰਹਿੰਦੀ ਇਕ ਔਰਤ ਨੇ ਉਸ ਦੇ ਪਰਿਵਾਰ ਨੂੰ ਆਪਣੇ ਘਰ ਅੰਦਰ ਪਨਾਹ ਦੇ ਦਿੱਤੀ ਐ ਪਰ ਉਹ ਘਰ ਦੀ ਛੱਤ ਨੂੰ ਮੁੜ ਪਾਉਣ ਦੀ ਹਾਲਤ ਵਿਚ ਨਹੀਂ ਐ। ਪੀੜਤਾਂ ਨੇ ਸਮਾਜ ਸੇਵੀਆਂ ਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਧਵਾ ਔਰਤ ਪਿੰਦਰ ਕੌਰ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਹਨ ਅਤੇ ਦੋ ਬੱਚੇ ਬਿਲਕੁਲ ਛੋਟੇ ਹਨ ਅਤੇ ਇੱਕ ਜੋ ਬੱਚਾ ਹੈ 15 ਸਾਲ ਦਾ ਹੈ ਉਹ ਲੋਕਾਂ ਨਾਲ ਦਿਹਾੜੀ ਦੱਪਾ ਕਰਕੇ ਲੈ ਕੇ ਆਉਂਦਾ ਹੈ ਜਿਸ ਨਾਲ ਉਹ ਦੋ ਅੱਖ ਦੀ ਰੋਟੀ ਖਾ ਲੈਂਦੇ ਹਨ ਪੀੜਤ ਬਜ਼ੁਰਗ ਵਿਧਵਾ ਔਰਤ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਸਾ ਹੀ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ ਅਤੇ ਆਪਣੇ ਬੱਚੇ ਪਾਲ ਰਹੀ ਸੀ ਪਰ ਯਕਦਮ ਆਈ ਇਸ ਬਾਰਸ਼ ਨੇ ਉਸ ਦੇ ਘਰ ਦਾ ਸਾਰਾ ਤਖਤਾ ਹੀ ਪਲਟ ਕੇ ਰੱਖ ਦਿੱਤਾ ਕਿਉਂਕਿ ਰਾਤ ਸੁੱਤੇ ਪਏ ਘਰ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਉਹਨਾਂ ਨੇ ਭੱਜ ਕੇ ਬਾਹਰ ਨਿਕਲ ਕੇ ਮਸਾ ਹੀ ਆਪਣੀ ਜਾਨ ਬਚਾਈ। ਪੀੜਤ ਔਰਤ ਨੇ ਦੱਸਿਆ ਕਿ ਘਰ ਵਿੱਚ ਪਿਆ ਸਾਰਾ ਹੀ ਸਮਾਨ ਖਰਾਬ ਹੋ ਚੁੱਕਾ ਹੈ ਹੁਣ ਉਹ ਬਾਥਰੂਮ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਸਨ। ਲਾਗੇ ਗਵਾਂਡ ਵਿੱਚ ਰਹਿੰਦੀ ਇੱਕ ਔਰਤ ਨੇ ਉਸ ਤੇ ਤਰਸ ਖਾ ਕੇ ਉਸ ਨੂੰ ਆਪਣੇ ਘਰ ਵਿੱਚ ਪਨਾਹਾਂ ਦਿੱਤੀ ਹੈ। ਪੀੜਤ ਔਰਤ ਨੇ ਸਮਾਜ ਸੇਵੀਆਂ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਸਦੀ ਸਾਰੀ ਉਮਰ ਹੀ ਇਸ ਤਰਾਂ ਲੰਘ ਚੁੱਕੀ ਹੈ ਪਰ ਅੱਜ ਤੱਕ ਉਹ ਆਪਣਾ ਘਰ ਹੀ ਨਹੀਂ ਬਣਾ ਸਕੀ, ਕਿਰਪਾ ਕਰਕੇ ਉਸ ਵੱਲ ਧਿਆਨ ਕੀਤਾ ਜਾਵੇ। ਉਸ ਨੂੰ ਭਾਵੇਂ ਬਾਲਿਆਂ ਦੀਆਂ ਛੱਤਾਂ ਪਾ ਕੇ ਹੀ ਕਮਰਾ ਬਣਾ ਕੇ ਦੇ ਦਿੱਤਾ ਜਾਵੇ ਹੋਰ ਉਸ ਨੂੰ ਕੁਝ ਵੀ ਨਹੀਂ ਚਾਹੀਦਾ।