ਖੰਨਾ ’ਚ ਵਟਸਐਪ ਸਟੇਟਸ ਨੂੰ ਲੈ ਕੇ ਹੋਈ ਖੂਨੀ ਝੜਪ/ ਚਾਕੂਆਂ ਨਾਲ ਕੀਤੇ ਹਮਲੇ ’ਚ ਦੋ ਜਣੇ ਜ਼ਖਮੀ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
6

ਖੰਨਾ ਨੇੜੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ। ਘਟਨਾ ਖੰਨਾ ਨੇੜਲੇ ਪਿੰਡ ਰਸੂਲੜਾ ਦੀ ਐ, ਜਿੱਥੇ ਵੈਟਸਐਪ ਤੇ ਪਾਏ ਸਟੇਟਸ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਇਸ ਝਗੜੇ ਵਿਚ ਚਚੇਰੇ ਭਰਾ ਅਤੇ ਉਸ ਦੇ ਦੋਸਤ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਇਕ ਦੀ ਹਾਲਤ ਨਾਜੁਕ ਬਣੀ ਹੋਈ ਐ।  ਜ਼ਖਮੀਆਂ ਦੀ ਪਛਾਣ ਯੁਗਰਾਜ ਸਿੰਘ (37) ਵਾਸੀ ਰਸੂਲੜਾ ਅਤੇ ਸੰਦੀਪ ਕੁਮਾਰ (34) ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸੰਦੀਪ ਕੁਮਾਰ ਦੇ ਦੱਸਣ ਮੁਤਾਬਕ ਹਮਲਾਵਰ ਉਸਨੂੰ ਉਸਦੇ ਵਟਸਐਪ ਸਟੇਟਸ ਬਾਰੇ ਧਮਕੀਆਂ ਦੇ ਰਹੇ ਸਨ, ਜਿਸ ਦੇ ਚਲਦਿਆਂ ਉਸ ਤੇ ਹਮਲਾ ਕੀਤਾ ਗਿਆ ਐ।

LEAVE A REPLY

Please enter your comment!
Please enter your name here