ਪੰਜਾਬ ਨਾਭਾ ਬੀਡੀਪੀਓ ਵੱਲੋਂ ਪੰਚਾਇਤ ਸਕੱਤਰਾਂ ਦੀ ਸ਼ਿਕਾਇਤ; ਗਰਾਟਾਂ ਦੀ ਵਰਤੋਂ ਦਾ ਰਿਕਾਰਡ ਨਾ ਦੇਣ ਦੇ ਇਲਜ਼ਾਮ; ਵਿਧਾਇਕ ਵੱਲੋਂ ਕਾਰਵਾਈ ਦੀ ਚਿਤਾਵਨੀ By admin - September 3, 2025 0 4 Facebook Twitter Pinterest WhatsApp ਬੀ.ਡੀ.ਪੀ.ਓ ਨਾਭਾ ਨੇ ਕੁੱਝ ਪੰਚਾਇਤ ਸੈਕਟਰੀਆਂ ਤੇ ਉਨ੍ਹਾਂ ਦੇ ਹੁਕਮ ਨਾ ਮੰਨਣ ਦੇ ਇਲਜਾਮ ਲਾਏ ਨੇ। ਬੀਡੀਪੀਓ ਨੇ ਹਲਕਾ ਵਿਧਾਇਕ ਦੇਵ ਮਾਨ ਦੇ ਸਾਹਮਣੇ ਹੁਕਮ ਨਾ ਮੰਨਣ ਵਾਲੇ ਪੰਚਾਇਤ ਸੈਕਟਰੀਆਂ ਦੀ ਮੀਟਿੰਗ ਬੁਲਾ ਕੇ ਕਲਾਸ ਲਾਈ ਐ। ਬੀ.ਡੀ.ਪੀ.ਓ ਨਾਭਾ ਬੀਬੀ ਬਲਜੀਤ ਕੌਰ ਦਾ ਕਹਿਣਾ ਸੀ ਕਿ ਕੁੱਝ ਚੋਣਵੇਂ ਪੰਚਾਇਤ ਸੈਕਟਰੀ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਭੇਜੀ ਕਰੋੜਾਂ ਰੁਪਏ ਦੀ ਗਰਾਂਟ ਦੀ ਵਰਤੋਂ ਬਾਰੇ ਰਿਕਾਰਡ ਪੇਸ਼ ਕਰਨ ਤੋਂ ਆਨਾਕਾਨੀ ਕਰ ਰਹੇ ਨੇ। ਵਿਧਾਇਕ ਦੇਵ ਮਾਨ ਨੇ ਮਾਮਲੇ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਉਪਰੋਕਤ ਚੋਣਵੇ ਪੰਚਾਇਤ ਸੈਕਟਰੀਆ ਨੇ ਇੱਕ ਹਫਤੇ ਦਾ ਸਮਾਂ ਮੰਗਿਆ ਹੈ। ਉਹਨਾਂ ਸਪੱਸ਼ਟ ਕੀਤਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸਬੰਧਤ ਪੰਚਾਇਤ ਸੈਕਟਰੀਆਂ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਬੀਡੀਪੀਓ ਦੇ ਦੱਸਣ ਮੁਤਾਬਕ 15ਵੇਂ ਵਿੱਤ ਕਮਿਸ਼ਨ ਅਧੀਨ ਹਲਕਾ ਨਾਭਾ ਵਿਖੇ ਵੱਖ-ਵੱਖ ਸਕੀਮਾਂ ਲਈ ਭੇਜੀ 44 ਕਰੋੜ ਦੀ ਗਰਾਂਟ ਵਿੱਚ 36 ਕਰੋੜ ਦੀ ਗਰਾਂਟ ਦੀ ਵਰਤੋਂ ਦਾ ਰਿਕਾਰਡ ਅੱਜ ਤੱਕ ਲੜੀਦਾ ਹੈ। ਇਸ ਵਿੱਚੋਂ ਇਕੱਲੇ ਈ.ਓ ਨਾਭਾ ਵੱਲ ਚਾਰ ਕਰੋੜ ਦੀ ਗਰਾਂਟ ਦੀ ਯੂ.ਜੀ ਪਿਛਲੇ ਚਾਰ ਸਾਲਾਂ ਤੋਂ ਲੰਬਿਤ ਹੈ। ਉਪਰੋਕਤ ਜਾਣਕਾਰੀ ਤੋਂ ਹੈਰਾਨੀ ਪ੍ਰਗਟ ਕਰਦਿਆਂ ਹਲਕਾ ਨਾਭਾ ਵਿਧਾਇਕ ਦੇਵਮਾਨ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਦੀ 30 ਕਰੋੜ 29 ਲੱਖ ਦੀ ਗ੍ਰਾਂਟ ‘ਚੋਂ 6 ਕਰੋੜ 60 ਲੱਖ ਦੀ ਗਰਾਂਟ ਦੀ ਯੂ.ਜੀ. ਦਾ ਰਿਕਾਰਡ ਨਾ ਹੋਣਾ ਕਾਫੀ ਗੰਭੀਰ ਵਿਸ਼ਾ ਹੈ। ਉਹਨਾਂ ਕਿਹਾ ਕਿ ਚੋਣਵੇ ਪੰਚਾਇਤ ਸੈਕਟਰੀਆਂ ਦੀ ਵਰਤੀ ਜਾ ਰਹੀ ਇਸ ਅਣਗਹਿਲੀ ਲਈ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਿਭਾਗੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਵੀ ਕਿਹਾ ਗਿਆ ਹੈ। ਉਹਨਾਂ ਦੱਸਿਆ ਕਿ ਚਾਰ-ਪੰਜ ਅਜਿਹੇ ਪੰਚਾਇਤ ਸੈਕਟਰੀ ਹਨ ਜਿਨਾਂ ਵੱਲੋਂ ਉਪਰੋਕਤ ਮਾਮਲੇ ਵਿੱਚ ਉਣਤਾਈਆ ਵਰਤੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਤੇ ਸਸਪੈਂਡ ਨਹੀਂ ਡਿਸਮਿਸ ਹੀ ਕੀਤਾ ਜਾਏਗਾ।