Uncategorized ਪੁਲਵਾਮਾ ਹਮਲੇ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ ਵੱਡਾ ਬਿਆਨ/ ਘਾਟੀ ’ਚ ਬੇਦੋਸ਼ਿਆਂ ਦੇ ਕਤਲਾਂ ਦੀ ਸਖ਼ਤ ਸ਼ਬਦਾਂ ’ਚ ਕੀਤੀ ਨਿਖੇਧੀ/ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਨਾਕਾਮੀ ’ਤੇ ਚੁੱਕੇ ਸਵਾਲ By admin - April 25, 2025 0 6 Facebook Twitter Pinterest WhatsApp ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੁਲਵਾਮਾ ਹਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਮੌਜੂਦ ਸਰਕਾਰ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਠੀਕ ਨਹੀਂ ਐ, ਜਿਸ ਕਾਰਨ ਇਸ ਦੇ ਆਗੂ ਮੁਸਲਮਾਨਾਂ ਅਤੇ ਸਿੱਖਾਂ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਨੇ। ਉਨ੍ਹਾਂ ਕਿਹਾ ਕਿ ਅਸੀਂ ਸੱਤਾਧਾਰੀ ਧਿਰ ਦੇ ਅਜਿਹੇ ਵਤੀਰੇ ਖਿਲਾਫ ਕਾਫੀ ਚਿਰ ਤੋਂ ਆਵਾਜ ਉਠਾਉਂਦੇ ਆ ਰਹੇ ਆ ਪਰ ਇਨ੍ਹਾਂ ਦੀ ਸੋਚ ਵਿਚ ਕੋਈ ਬਦਲਾਅ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਨੇ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀ ਵੀ ਪੋਲ ਦਿੱਤੀ ਐ ਅਤੇ ਇਸ ਦੀ ਵੱਡੀ ਨਾਕਾਮੀ ਜੱਗ ਜਾਹਰ ਹੋ ਗਈ ਐ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਆਪਣੀਆਂ ਨਾਕਾਮੀ ਛੁਪਾਉਣ ਲਈ ਪਾਕਿਸਤਾਨ ਨੂੰ ਟਾਰਗਟ ਕਰ ਰਹੀ ਐ ਜਦਕਿ ਕਿਸੇ ਵੀ ਜਾਂਚ ਵਿਚ ਪਾਕਿਸਤਾਨ ਦਾ ਹੱਥ ਹੋਣ ਦਾ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਸੁਰੱਖਿਆ ਏਜੰਸੀਆਂ ਅਤਿਵਾਦੀਆਂ ਦੇ ਇਰਾਦਿਆਂ ਨੂੰ ਅਗਾਊ ਭਾਪ ਨਹੀਂ ਸਕੀਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਹੀ ਏਜੰਸੀਆਂ ਸਿੱਖਾਂ ਨੂੰ ਦੂਜੇ ਦੇਸ਼ਾਂ ਅੰਦਰ ਲਗਾਤਾਰ ਕਤਲ ਕਰਵਾ ਰਹੀਆਂ ਨੇ ਜਦਕਿ ਆਪਣੇ ਦੇਸ਼ ਦੀ ਸੁਰੱਖਿਆ ਵਿਚ ਨਾਕਾਮ ਹੋ ਰਹੀਆਂ ਨੇ।