ਪੰਜਾਬ ਜਲਾਲਾਬਾਦ ਦੇ ਲੋਕਾਂ ਲਈ ਮੁਸੀਬਤ ਬਣਿਆ ਸੇਮ ਨਾਲਾ; ਓਵਰ ਫਲੋਅ ਹੋਇਆ ਸੇਮ ਨਾਲੇ ਦਾ ਪਾਣੀ; ਲੋਕਾਂ ਨੂੰ ਸਤਾਉਣ ਲੱਗਾ ਹੜ੍ਹ ਦਾ ਖਤਰਾ By admin - September 3, 2025 0 5 Facebook Twitter Pinterest WhatsApp ਜਲਾਲਾਬਾਦ ਦੇ ਪਿੰਡ ਢਾਬ ਕੜਿਆਲ ਨੇੜਿਓ ਲੰਘਦੇ ਸੇਮ ਨਾਲੇ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦਾ ਖਤਰਾ ਪੈਦਾ ਹੋ ਗਿਆ ਐ। ਨਾਲਾ ਓਵਰ ਫਲੋਅ ਹੋਣ ਕਾਰਨ ਇਸ ਦਾ ਪਾਣੀ ਪੁਲ ਦੇ ਉਪਰੋਂ ਦੀ ਲੰਘ ਰਿਹਾ ਐ, ਜਿਸ ਕਾਰਨ ਲੋਕਾਂ ਨੂੰ ਹੜ੍ਹ ਦਾ ਡਰ ਸਤਾਉਣ ਲੱਗਾ ਐ। ਲੋਕਾਂ ਦਾ ਕਹਿਣਾ ਐ ਕਿ ਜੇਕਰ ਨਾਲੇ ਵਿਚ ਪਾਣੀ ਦਾ ਪੱਧਰ ਛੇਤੀ ਘੱਟ ਨਾ ਹੋਇਆ ਹੋਇਆ ਤਾਂ ਇਸ ਦਾ ਪਾਣੀ ਕਿਸੇ ਪਾਸੇ ਵੀ ਟੁੱਟ ਸਕਦਾ ਐ, ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਐ। ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹਾਲੇ ਤੱਕ ਇੱਥੇ ਨਹੀਂ ਪਹੁੰਚਿਆ ਤੇ ਨਾ ਹੀ ਪੁੱਲ ਦੇ ਉੱਤੋਂ ਲੰਘਣ ਵਾਲੇ ਲੋਕਾਂ ਲਈ ਕੋਈ ਪੁਲਿਸ ਦਾ ਇੰਤਜ਼ਾਮ ਕੀਤਾ ਗਿਆ ਐ। ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।