ਫਿਰੋਜ਼ਪੁਰ ਦੇ ਹਬੀਬ ਕੇ ਬੰਨ ਨੂੰ ਬਚਾਉਣ ਦੀ ਕਵਾਇਦ ਜਾਰੀ; ਨੇੜਲੇ ਪਿੰਡਾਂ ਦੇ ਲੋਕਾਂ ਨੇ ਦਿਨ-ਰਾਤ ਸੰਭਾਲ ਰੱਖਿਆ ਮੋਰਚਾ

0
20

ਫ਼ਿਰੋਜ਼ਪੁਰ ਦੇ ਨਜ਼ਦੀਕ ਸਥਿਤ ਹਬੀਬ ਕੇ ਬੰਨ੍ਹ ਨੂੰ ਲੱਗ ਰਹੇ ਗੰਭੀਰ ਖੋਰੇ ਨੇ ਫ਼ਿਰੋਜ਼ਪੁਰ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਨੇ ਜਿੱਥੇ ਬੰਨ੍ਹ ਨੂੰ ਕਮਜ਼ੋਰ ਕੀਤਾ ਹੈ ਓਥੇ ਹੀ ਇਸ ਦੀ ਮਜ਼ਬੂਤੀ ਲਈ ਇਕ ਵੱਡੀ ਲੋਕ ਲਹਿਰ ਦੇਖਣ ਨੂੰ ਮਿਲੀ ਹੈ। ਪਿਛਲੇ 72 ਘੰਟਿਆਂ ਤੋਂ ਲਗਾਤਾਰ ਦਿਨ ਰਾਤ ਨੇੜਲੇ ਪਿੰਡਾਂ ਦੇ ਲੋਕ, ਨੌਜਵਾਨ, ਬਜ਼ੁਰਗ ਤੇ ਔਰਤਾਂ ਬੰਨ੍ਹ ਨੂੰ ਬਚਾਉਣ ਦੀ ਸੇਵਾ ਵਿਚ ਲੱਗੇ ਹੋਏ ਹਨ।
ਮਿੱਟੀ ਦੀਆਂ ਬੋਰੀਆਂ ਬੰਨ੍ਹ ਨਾਲ ਲਗਾਉਣ ਲਈ ਲੋਕਾਂ ਨੇ ਆਪਣੀਆਂ ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨ ਝੋਕ ਦਿੱਤੇ ਹਨ। ਪਹਿਲਾਂ ਜਿੱਥੇ ਮਿੱਟੀ ਭਰਨ ਤੇ ਬੋਰੀਆਂ ਪਾਉਣ ਲਈ ਟਰਾਲੀਆਂ ਦੀ ਘਾਟ ਆ ਰਹੀ ਸੀ। ਉਥੇ ਹੁਣ ਦੂਰ- ਦੂਰ ਤੋਂ ਲੋਕ ਆਪਣੇ ਘਰਾਂ ਤੋਂ ਬੋਰੀਆਂ ਵਿਚ ਮਿੱਟੀ ਭਰ ਕੇ ਲਿਆ ਰਹੇ ਹਨ। ਜਿਸ ਨਾਲ ਰਾਹਤ ਕਾਰਜਾਂ ਵਿਚ ਜੰਗੀ ਪੱਧਰ ‘ਤੇ ਤੇਜ਼ੀ ਆਈ ਹੈ।
ਸੇਵਾਦਾਰਾਂ ਦੀ ਅਪੀਲ ‘ਤੇ ਲੋਕ ਆਪਣੇ ਕੰਮ ਧੰਦੇ ਛੱਡ ਕੇ ਬੰਨ੍ਹ ਬਚਾਉਣ ਦੀ ਲਗਨ ਨਾਲ ਮੈਦਾਨ ‘ਚ ਉੱਤਰੇ ਹੋਏ ਹਨ। ਅੱਜ ਹਬੀਬ ਕੇ ਬੰਨ੍ਹ ਦਾ ਆਲਮ ਇਹ ਸੀ ਕਿ ਬਰਸਾਤ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਬੰਨ੍ਹ ਦੀ ਮਜ਼ਬੂਤੀ ਲਈ ਸਿਰਤੋੜ ਯਤਨ ਕਰ ਰਹੇ ਸਨ। ਇਕ ਪਾਸੇ ਜਿੱਥੇ ਹਜ਼ਾਰਾਂ ਹੱਥ ਲੋਕ ਸੇਵਾ ਰਾਹੀਂ ਬੰਨ੍ਹ ਝੋਨੇ ਨੂੰ ਬਚਾਉਣ ਵਿਚ ਲੱਗੇ ਹੋਏ ਹਨ।

LEAVE A REPLY

Please enter your comment!
Please enter your name here