ਪੰਜਾਬ ਫਿਲੌਰ ’ਚ ਛੱਤ ਹੇਠਾਂ ਆਉਣ ਕਾਰਨ ਪਸ਼ੂਆਂ ਦੀ ਮੌਤ; ਇਕ ਗਾਂ, ਕੱਟਰੂ ਜ਼ਖਮੀ, ਦੋ ਬੱਕਰੀਆਂ ਦੀ ਗਈ ਜਾਨ By admin - September 3, 2025 0 17 Facebook Twitter Pinterest WhatsApp ਫਿਲੌਰ ਨੇੜਲੇ ਪਿੰਡ ਰਾਏਪੁਰ ਅਰਾਈਆਂ ’ਚ ਘਰ ਦੀ ਛੱਤ ਡਿੱਗਣ ਕਾਰਨ ਦੋ ਪਸ਼ੂ ਜ਼ਖਮੀ ਹੋ ਗਏ ਜਦਕਿ ਦੋ ਦੀ ਮੌਤ ਹੋ ਗਈ। ਪਿੰਡ ਵਾਸੀ ਪੀਰ ਦੱਤ ਦੇ ਦੱਸਣ ਮੁਤਾਬਕ ਭਾਰੀ ਮੀਂਹ ਦੇ ਚਲਦਿਆਂ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਅੰਦਰ ਬੱਝੀ ਇਕ ਗਊ ਤੇ ਕੱਟਰੂ ਗੰਭੀਰ ਜ਼ਖਮੀ ਹੋ ਗਏ ਜਦਕਿ ਦੋ ਬੱਕਰੀਆਂ ਦੀ ਮੌਕੇ ਹੀ ਮੌਤ ਹੋ ਗਈ। ਪੀੜਤ ਦੇ ਦੱਸਣ ਮੁਤਾਬਕ ਉਹ ਗਰੀਬ ਪਰਿਵਾਰ ਨਾਲ ਸਬੰਧਤ ਨੇ ਜੋ ਗਊਆਂ ਤੇ ਬੱਕਰੀਆਂ ਦਾ ਦੁੱਧ ਵੇਚ ਕੇ ਗੁਜ਼ਾਰਾ ਚਲਾ ਰਹੇ ਸੀ ਪਰ ਮੀਂਹ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਗਿਆ ਐ। ਪੀੜਤ ਪਰਿਵਾਰ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।