ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਭਾਜਪਾ ’ਤੇ ਹਮਲਾ; ਡੁੱਬ ਰਹੇ ਪੰਜਾਬ ਅੰਦਰ ਸਿਆਸੀ ਰੈਲੀ ਕਰਨ ’ਤੇ ਚੁੱਕੇ ਸਵਾਲ; ਪੰਜਾਬ ਦਾ 60 ਹਜ਼ਾਰ ਕਰੋੜ ਛੇਤੀ ਜਾਰੀ ਕਰਨ ਦੀ ਮੰਗ

0
6

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਭਾਜਪਾ ਦੀ ਸਮਰਾਲਾ ਰੈਲੀ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਸਿਆਸੀ ਹਮਲਾ ਕੀਤਾ ਐ। ਚੰਡੀਗੜ੍ਹ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਜਾਨਾ ਮੰਤਰੀ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਹੜ੍ਹਾਂ ਦੀ ਮਾਰ ਹੇਠ ਨੇ ਅਤੇ ਦੂਜੇ ਪਾਸੇ ਭਾਜਪਾ ਵੱਲੋਂ ਸਮਰਾਲਾ ਵਿਖੇ ਸਿਆਸੀ ਰੈਲੀ ਕਰ ਕੇ ਪਾਰਟੀ ਨੂੰ ਮਜਬੂਤ ਕਰਨ ਦੇ ਵਾਅਦੇ ਕੀਤੇ ਜਾ ਰਹੇ ਨੇ।
ਉਨ੍ਹਾਂ ਕਿਹਾ ਕਿ ਸੀਐਮ ਮਾਨ ਦੀ ਚਿੱਠੀ ਤੋਂ ਬਾਅਦ ਭਾਵੇਂ ਗ੍ਰਹਿ ਮੰਤਰੀ ਦਾ ਫੋਨ ਆਇਆ ਐ, ਪਰ ਛੋਟੀ ਛੋਟੀ ਗੱਲ ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਪ ਨੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਐ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕੇਂਦਰ ਵੱਲ ਚਿੱਠੀ ਲਿਖ ਕੇ ਆਪਣੇ ਹਿੱਸੇ ਦੀ ਜੀਐਸਟੀ ਤੇ ਆਰਡੀਐਫ ਦੇ ਪੈਸੇ ਮੰਗੇ ਨੇ ਪਰ ਕੇਂਦਰ ਸਰਕਾਰ ਪੰਜਾਬ ਦੇ ਹਿੱਸੇ ਦਾ ਪੈਸਾ ਦੇਣ ਤੋਂ ਵੀ ਇਨਕਾਰੀ ਐ।

LEAVE A REPLY

Please enter your comment!
Please enter your name here